ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਦੇਸ਼ ਦੀ ਫ਼ੌਜ ’ਚ ਜਿਨਸੀ ਸ਼ੋਸ਼ਣ ਲਈ ਮੁਆਫ਼ੀ ਮੰਗੀ

0
920

ਓਟਵਾ: ਕੈਨੇਡੀਅਨ ਸਿਆਸੀ ਅਤੇ ਫੌਜੀ ਆਗੂਆਂ ਨੇ ਫੌਜੀ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਮੁਆਫੀ ਮੰਗੀ। ਨੈਸ਼ਨਲ ਡਿਫੈਂਸ ਹੈੱਡਕੁਆਰਟਰ ਤੋਂ ਆਨਲਾਈਨ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਵਿੱਚ ਫੈਡਰਲ ਸਰਕਾਰ ਨੇ ਹਥਿਆਰਬੰਦ ਬਲਾਂ ਦੇ ਹਜ਼ਾਰਾਂ ਮੌਜੂਦਾ ਅਤੇ ਸਾਬਕਾ ਮੈਂਬਰਾਂ ਨੂੰ 46.8 ਕਰੋੜ ਡਾਲਰ ਫੰਡ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਸੇਵਾ ਦੌਰਾਨ ਅਜਿਹੇ ਵਿਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਤੇ ਫੌਜੀ ਲੀਡਰਸ਼ਿਪ ਨੂੰ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਦੀ ਅਗਵਾਈ ਵਿੱਚ 40 ਮਿੰਟ ਦੇ ਪ੍ਰੋਗਰਾਮ ਵਿੱਚ ਇਹ ਮੁਆਫ਼ੀ ਮੰਗੀ ਗਈ। ਇਸ ਸਮਾਗਮ ਨੂੰ ਇੱਕ ਵਾਰ ਵਿੱਚ 8,000 ਲੋਕਾਂ ਨੇ ਦੇਖਿਆ। ਉਨ੍ਹਾਂ ਕਿਹਾ,‘ਮੈਂ ਉਨ੍ਹਾਂ ਹਜ਼ਾਰਾਂ ਕੈਨੇਡੀਅਨਾਂ ਤੋਂ ਮੁਆਫੀ ਮੰਗਦੀ ਹਾਂ ਜਿਨ੍ਹਾਂ ਨੂੰ ਇਸ ਕਰਕੇ ਨੁਕਸਾਨ ਪਹੁੰਚਿਆ ਕਿਉਂਕਿ ਤੁਹਾਡੀ ਆਪਣੀ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕੀ ਅਤੇ ਨਾ ਹੀ ਅਸੀਂ ਨਿਆਂ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਹੀ ਇੰਤਜ਼ਾਮ ਕਰ ਸਕੇ।’