ਇਟਲੀ ਦਾ ਮੋਸਟ ਵਾਂਟੇਡ ਡੌਨ ਮੈਟਿਓ ਮੇਸੀਨਾ ਦਿਨਾਰੋ 30 ਸਾਲ ਬਾਅਦ ਗ੍ਰਿਫਤਾਰ

0
433
Photo Credit: BBC

ਰੋਮ: ਇਟਲੀ ਦਾ ਮੋਸਟ ਵਾਂਟੇਡ ਮਾਫੀਆ ਮੈਟਿਓ ਮੇਸੀਨਾ ਦਿਨਾਰੋ ਸੋਮਵਾਰ ਨੂੰ ਸਿਸਲੇ ਸ਼ਹਿਰ ਤੋਂ ਫੜਿ ਲਿਆ ਗਿਆ। ਜ਼ਿਕਰਯੋਗ ਹੈ ਕਿ ਉਥੇ ਦੀ ਪੁਲਿਸ 30 ਸਾਲਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਇਸ ਖੌਫਨਾਕ ਮਾਫੀਆ ਡਾਨ ਨੂੰ ਫੜਨ ਲਈ ਸੁਰੱਖਿਆ ਫੋਰਸ ਦੇ 100 ਜਵਾਨ ਤਾਇਨਾਤ ਕੀਤੇ ਗਏ ਸਨ। 10 ਤੋਂ ਵੱਧ ਲੋਕਾਂ ਦੀ ਹੱਤਿਆ ਦਾ ਦੋਸ਼ੀ ਮੈਸੀਨਾ ਡਿਨਾਰੋ ਨੂੰ ਫਿਲਮੀ ਸਟਾਈਲ ’ਚ ਫੜਿਆ ਗਿਆ।