ਅਮੀਰੀ ਵਿਚ ਭਾਰਤ ਦਾ ਛੇਵਾਂ ਸਥਾਨ

0
1636

ਐਫ਼ਰੋ ਏਸ਼ੀਆ ਵਿਸ਼ਵ ਸੰਪਤੀ ਸਮੀਖਿਆ ਰਿਪੋਰਟ ਅਨੁਸਾਰ ਭਾਰਤ ਦਾ ਵਿਸ਼ਵ ਸੰਪਤੀ ਸੂਚੀ ਵਿਚ ਛੇਵਾਂ ਸਥਾਨ ਹੈ। ਇਸ ਦੀ ਸਮੁੱਚੀ ਸੰਪਤੀ ਦੀ ਕੀਮਤ 8230 ਅਰਬ ਡਾਲਰ ਬਣਦੀ ਹੈ। ਭਾਰਤ ਵਿਚ ਦਸ ਸਾਲਾਂ ਦੌਰਾਨ ਸੰਪਤੀ ਦੋ ਸੌ ਗੁਣਾਂ ਵਧੀ ਹੈ। ਇਹ ਅਨੁਮਾਨ ਵੀ ਲਾਇਆ ਗਿਆ ਹੈ ਕਿ 2027 ਤਕ ਬਰਤਾਨੀਆ ਤੇ ਜਰਮਨੀ ਨੂੰ ਪਛਾੜ ਕੇ ਭਾਰਤ ਵਿਸ਼ਵ ਦਾ ਚੌਥਾ ਸੱਭ ਤੋਂ ਅਮੀਰ ਦੇਸ਼ ਬਣ ਜਾਵੇਗਾ। ਇਸ ਰਿਪੋਰਟ ਅਨੁਸਾਰ ਅਮਰੀਕਾ ਦੀ ਸੱਭ ਤੋਂ ਵੱਧ ਸੰਪਤੀ ਭਾਵ 62584 ਅਰਬ ਡਾਲਰ ਬਣਦੀ ਹੈ। ਇਸ ਕਾਰਨ ਸੂਚੀ ਵਿਚ ਅਮਰੀਕਾ ਦਾ ਸਿਖਰਲਾ ਸਥਾਨ ਦਰਜ ਹੈ। ਅਮਰੀਕਾ ਤੋਂ ਬਾਅਦ ਚੀਨ ਦਾ 24603 ਅਰਬ ਡਾਲਰ ਦੀ ਸੰਪਤੀ ਹੋਣ ਕਾਰਨ ਦੂਜਾ ਅਤੇ ਜਾਪਾਨ ਦਾ 19522 ਅਰਬ ਡਾਲਰ ਦੀ ਸੰਪਤੀ ਹੋਣ ਕਰ ਕੇ ਤੀਜਾ ਸਥਾਨ ਦਰਜ ਹੈ।
ਬੈਂਕ ਨੇ ਸਮੀਖਿਆ ਦੌਰਾਨ ਸਬੰਧਿਤ ਦੇਸ਼ ਦੇ ਹਰ ਵਿਅਕਤੀ ਦੀ ਕੁੱਲ ਨਿਜੀ ਸੰਪਤੀ ਨੂੰ ਆਧਾਰ ਮੰÎਨਿਆ ਹੈ। ਸਿਖਰਲੇ ਦਸ ਦੇਸ਼ਾਂ ਵਿਚ ਬਰਤਾਨੀਆ ਦੀ ਕੁੱਲ ਸੰਪਤੀ 9919 ਅਰਬ ਡਾਲਰ, ਜਰਮਨੀ ਦੀ 9660 ਅਰਬ ਡਾਲਰ, ਆਸਟਰੇਲੀਆ ਦੀ 6142 ਡਾਲਰ, ਕੈਨੇਡਾ ਦੀ 6393, ਫ਼ਰਾਂਸ ਦੀ 6649 ਅਰਬ ਡਾਲਰ ਅਤੇ ਇਟਲੀ ਦੀ ਕੁੱਲ ਸੰਪਤੀ 4276 ਅਰਬ ਡਾਲਰ ਬਣਦੀ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ ਸੰਪਤੀ ਜੁਟਾਉਣ ਵਿਚ ਉੱਦਮੀਆਂ ਦੀ ਕਾਫ਼ੀ ਸੰਖਿਆ ਹੈ। ਹੋਰ ਕਾਰਨਾਂ ਵਿਚ ਵਧੀਆ ਸਿÎਖਿਆ ਪ੍ਰਣਾਲੀ, ਸੂਚਨਾ ਤਕਨਾਲੋਜੀ ਖੇਤਰ ਦਾ ਸ਼ਾਨਦਾਰ ਪ੍ਰਦਰਸ਼ਨ, ਆਊਟਸੋਰਸਿੰਗ, ਰੀਅਲ ਅਸਟੇਟ, ਹੈਲਥ ਕੇਅਰ ਤੇ ਮੀਡੀਆ ਵਧੀਆ ਯੋਗਦਾਨ ਵਜੋਂ ਦਰਜ ਹਨ।
ਪਿਛਲੇ ਦਸ ਸਾਲਾਂ ਵਿਚ ਭਾਰਤ ਦੀ ਸੰਪਤੀ ਦੋ ਸੌ ਗੁਣਾਂ ਵਧੀ ਹੈ। ਰਿਪੋਰਟ ਵਿਚ ਅਨੁਮਾਨ ਲਾਇਆ ਗਿਆ ਹੈ ਕਿ ਅਗਲੇ ਦਸ ਸਾਲਾਂ ਵਿਚ ਚੀਨ ਦੀ ਸੰਪਤੀ ਵਿਚ ਵਰਨਣਯੋਗ ਵਾਧਾ ਹੋਵੇਗਾ। ਇਹ ਵੀ ਦਸਿਆ ਗਿਆ ਹੈ ਕਿ ਵਿਸ਼ਵ ਵਿਚ ਇਕ ਕਰੋੜ ਬਵੰਜਾ ਲੱਖ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਸੰਪਤੀ ਦਸ ਲੱਖ ਡਾਲਰ ਤੋਂ ਵੱਧ ਹੈ।