ਜੈਕਾਰੇ ਲਾਉਂਦਿਆਂ ਬੈਰੀਕੇਡ ਹਟਾ ਕੇ ਅੱਗੇ ਵਧੇ ਕਿਸਾਨ

0
767

ਦੇਵੀਗੜ੍ਹ: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ‘ਚ ਦਾਖਲ ਹੋਣ ਤੋਂ ਰੋਕਣ ਲਈ ਪਟਿਆਲਾ-ਦੇਵੀਗੜ੍ਹ-ਪਿਹੋਵਾ ਰਾਜ ਮਾਰਗ ‘ਤੇ ਬੈਰੀਕੇਡ ਲਾ ਕੇ ਬਾਰਡਰ ਸੀਲ ਕਰ ਦਿੱਤਾ ਗਿਆ। ਇਸ ਬਾਰਡਰ ਨੂੰ ਪਾਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਅਤੇ ਪੰਜਾਬ ਤੋਂ ਹੋਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਕਿਸਾਨਾਂ ਨੇ ਹਰਿਆਣਾ ਬਾਰਡਰ ਵੱਲ ਨੂੰ ਰੁਖ ਕੀਤਾ। ਪਹਿਲਾਂ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਹਰਿਆਣਾ ਬਾਰਡਰ ‘ਤੇ ਰੋਕ ਲਿਆ ਸੀ ਪਰ ਬਾਅਦ ਵਿਚ ਨੌਜਵਾਨ ਕਿਸਾਨਾਂ ਦੇ ਭਾਰੀ ਹਜ਼ੂਮ ਨੇ ਸੜਕ ‘ਤੇ ਬੈਰੀਕੇਟ ਨੂੰ ਹਟਾ
ਦਿੱਤਾ।
ਇਸ ਮੌਕੇ ਹਰਿਆਣਾ ਪੁਲੀਸ ਨੇ ਕਿਸਾਨਾਂ ‘ਤੇ ਪਾਣੀ ਦੀ ਵਾਛੜ ਕਰ ਦਿੱਤੀ। ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਹਰਿਆਣਾ ਬਾਰਡਰ ‘ਤੇ ਦੁਪਹਿਰੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋ ਗਏ, ਜਿਨ੍ਹਾਂ ਦੀ ਗਿਣਤੀ ਇਕ ਹਜ਼ਾਰ ਦੇ ਕਰੀਬ ਸੀ।