ਪੰਜਾਬ ਭਾਜਪਾ ਨੇ ਕੀਤਾ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

0
215

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਭਾਜਪਾ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੀ ਤਿਆਰੀ ਦਾ ਪਰਛਾਵਾਂ ਨਵੀਂ ਕਾਰਜਕਾਰਨੀ ਤੋਂ ਸਾਫ਼ ਦਿਖਾਈ ਦੇ ਰਿਹਾ ਹੈ। ਐਲਾਨੀ ਕਾਰਜਕਾਰਨੀ ਕਮੇਟੀ ਦੀ ਸੂਚੀ ਅਨੁਸਾਰ ਕੋਰ ਕਮੇਟੀ ਦੇ 21 ਮੈਂਬਰ ਐਲਾਨੇ ਗਏ ਹਨ ਜਦੋਂ ਕਿ 12 ਉਪ ਪ੍ਰਧਾਨ ਅਤੇ ਪੰਜ ਜਨਰਲ ਸਕੱਤਰਾਂ ਤੋਂ ਇਲਾਵਾ 12 ਸੂਬਾ ਸਕੱਤਰ ਬਣਾਏ ਗਏ ਹਨ।