ਕੈਨੇਡਾ ਦੀ ਆਮਦਨੀ ‘ਚ ਕੌਮਾਂਤਰੀ ਵਿਦਿਆਰਥੀਆਂ ਨੇ ਕੀਤਾ ਵਾਧਾ

0
1956

ਐਡਮਿੰਟਨ: ਕੈਨੇਡਾ ਦੀ ਆਮਦਨ ਵਿਚ ਪੜਨ ਆਏ ਵਿਦਿਆਰਥੀਆਂ ਕਾਰਨ ਭਾਰੀ ਵਾਧਾ ਹੋਇਆ ਹੈ। ਸਾਲ ੨੦੧੯ ਦੇ ਅਖੀਰ ਤੱਕ ਸੈਲਾਨੀ ਵੀਜਾ ਤੇ ਵਿਦੇਸੀ ਵਿਦਿਆਰਥੀਆਂ ਕਾਰਨ ਕੈਨੇਡਾ ਨੂੰ ੧੦੦ ਅਰਬ ਡਾਲਰ ਤੋਂ ਵੱਧ ਦੀ ਆਮਦਨ ਪ੍ਰਾਪਤ ਹੋਈ ਹੈ।
ਵਿੱਦਿਆਂ ਦੇ ਖੇਤਰ ਨਾਲ ਜੁੜੇ ਇਕ ਮਾਹਿਰ ਦੱਸਿਆ ਕਿ ਅੱਜ ਤੋਂ ਕਰੀਬ ਦਸ ਸਾਲ ਪਹਿਲਾਂ ਕੈਨੇਡਾ ਦੇ ਬਹੁਤ ਸਾਰੇ ਕਾਲਜ ਅਜਿਹੇ ਸਨ, ਜਿਨਾਂ ਨੂੰ ਲਗਪਗ ਤਾਲੇ ਲੱਗ ਚੁੱਕੇ ਸਨ ਪਰ ਜਿਵੇਂ ਹੀ ਸਰਕਾਰ ਨੇ ਸੈਲਾਨੀ ਤੇ ਪੜਾਈ ਵਾਲੇ ਵੀਜੇ ਖੋਲੇ ਤਾਂ ਇਹ ਕਾਲਜ ਅੱਜ ਦੇ ਸਮੇਂ ਬਹੁਤ ਤਰੱਕੀ ਦੇ ਰਾਹ ‘ਤੇ ਚੱਲ ਰਹੇ ਹਨ। ਅੱਜ ਸਿਨੇਮਾ ਘਰ ਤੇ ਹੋਰ ਅਦਾਰਿਆ ਦੀ ਆਮਦਨੀ ਵਿਚ ਵਾਧਾ ਹੋਣ ਦਾ ਕਾਰਨ ਵੀ ਵਿਦਿਆਰਥੀ ਹਨ। ਇਸ ਤੋਂ ਇਲਾਵਾ ਟਰੱਕਾਂ ਨੂੰ ਚਲਾਉਣ ਦੇ ਕੰਮ ‘ਚ ਵੀ ਪੰਜਾਬੀ ਮੋਹਰੀ ਹਨ।