ਪੰਜਾਬ ‘ਚ 7 ਸਾਲਾਂ ‘ਚ ਸੜਕ ਹਾਦਸਿਆਂ ਨੇ 33 ਹਜ਼ਾਰ ਜਾਨਾਂ ਲਈਆਂ

0
2217

ਪੰਜਾਬ ਦੀਆਂ ਸੜਕਾਂ ‘ਤੇ ਵਾਹਨ ਕਾਲ ਬਣ ਕੇ ਘੁੰਮ ਰਹੇ ਹਨ ਤੇ ਸੜਕਾਂ ਲਹੂ ਪੀਣੀਆਂ ਬਣ ਗਈਆਂ ਹਨ। ਪੰਜਾਬ ‘ਚ ਸੜਕ ਹਾਦਸਿਆਂ ਕਾਰਨ ਰੋਜ਼ਾਨਾ ੧੨ ਜਾਨਾਂ ਚਲੀਆਂ ਜਾਂਦੀਆਂ ਹਨ ਤੇ ਰੋਜ਼ਾਨਾ ੧੭ ਸੜਕ ਹਾਦਸੇ ਵਾਪਰਦੇ ਹਨ।
ਇਨ੍ਹਾਂ ‘ਚੋਂ ਕੌਮੀ, ਮਾਰਗਾਂ ‘ਤੇ ਰੋਜ਼ਾਨਾ ਚਾਰ ਜਣੇ ਹਾਦਸਿਆਂ ‘ਚ ਜਾਨ ਗੁਆ ਬੈਠਦੇ ਹਨ। ਜ਼ਿਆਦਾਤਰ ਸੜਕ ਹਾਦਸੇ ਸ਼ਾਮ ਨੂੰ ੬ ਤੋਂ ੯ ਵਜੇ ਦਰਮਿਆਨ ਵਾਪਰਦੇ ਹਨ। ਸਾਲ ੨੦੧੭ ‘ਚ ਤੇਜ਼ ਰਫਤਾਰ ਕਾਰਨ ਵਾਪਰੇ ਹਾਦਸਿਆਂ ‘ਚ ੨੩੬੩ ਲੋਕਾਂ ਦੀ ਮੌਤ ਹੋਈ ਸੀ। ਸੜਕ ਹਾਦਸਿਆਂ ਦੇ ਭਾਵੇਂ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨਾਂ ‘ਚ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਤੇ ਨਸ਼ਾ ਕਰ ਕੇ ਡਰਾਈਵਿੰਗ ਕਰਨੀ ਸ਼ਾਮਲ
ਹੈ।
ਅਵਾਰਾ ਪਸ਼ੂਆਂ ਕਾਰਨ ਵੀ ਸੜਕ ਹਾਦਸੇ ਵਾਪਰ ਰਹੇ ਹਨ। ਟਰੈਫਿਕ ਨਿਯਮਾਂ ਦੀ ਉਚਿਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਨਿਯਮਾਂ ਨੂੰ ਲਾਗੂ ਕਰਾਉਣ ਲਈ ਸਖਤੀ ਵਰਤੀ ਜਾਂਦੀ ਹੈ।
ਘੱਟ ਨਜ਼ਰ, ਘੱਟ ਸੁਣਨਾ, ਥਕਾਵਟ, ਮਾੜੀ ਸਿਹਤ ਅਤੇ ਬੇਅਰਾਮੀ ਅਤੇ ਨਸ਼ਾ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ।
ਪੰਜਾਬ ‘ਚ ਵੱਧ ਸੜਕ ਹਾਦਸੇ ਹੋਣ ਦਾ ਕਾਰਨ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਣਾਲੀ ਦਾ ਦਰੁੱਸਤ ਨਾਂ ਹੋਣਾ ਹੈ। ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਦਾ ਗੱਡੀ ਚਲਾਉਣ ਦੇ ਟੈਸਟ ਤੋਂ ਇਲਾਵਾ ਹੋਰ ਕੋਈ ਵੀ ਟੈਸਟ ਨਹੀਂ ਲਿਆ ਜਾਂਦਾ।
ਪੰਜਾਬ ਅੰਦਰ ਸਾਲ ੨੦੧੧ ਤੋਂ ਸਾਲ ੨੦੧੭ ਤਕ ਕੁੱਲ ੪੫ ਹਜ਼ਾਰ ੪੯੫ ਸੜਕ ਹਾਦਸੇ ਵਾਪਰੇ, ਜਿਨ੍ਹਾਂ ‘ਚ ੩੩ ਹਜ਼ਾਰ ੩੯੩ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ੨੯ ਹਜ਼ਾਰ ੫੭੧ ਲੋਕ ਜ਼ਖਮੀ ਹੋਏ।
ਸਾਲ ੨੦੧੧ ‘ਚ ੬੫੧੩ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ ੪੯੩੧ ਲੋਕਾਂ ਦੀ ਮੌਤ ਹੋਈ, ਜਦੋਂਕਿ ੪੦੮੧ ਲੋਕ ਜ਼ਖਮੀ ਹੋ ਗਏ। ਸਾਲ ੨੦੧੨ ‘ਚ ਵਾਪਰੇ ੬੩੪ ਸੜਕ ਹਾਦਸਿਆਂ ‘ਚ ੪੮੨੬ ਲੋਕਾਂ ਦੀ ਮੌਤ ਅਤੇ ੩੯੯੭ ਲੋਕ ਜ਼ਖਮੀ ਹੋਏ। ਸਾਲ ੨੦੧੩ ‘ਚ ਪੰਜਾਬ ਅੰਦਰ ਵਾਪਰੇ ੬੩੨੩ ਸੜਕ ਹਾਦਸਿਆਂ ‘ਚ ੪੫੮੮ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ੪੩੮੩ ਲੋਕ ਜ਼ਖਮੀ ਹੋਏ।
ਸਾਲ ੨੦੧੪ ‘ਚ ਵਾਪਰੇ ੬੩੯੧ ਸੜਕ ਹਾਦਸਿਆਂ ‘ਚ ੪੬੨੧ ਲੋਕਾਂ ਦੀ ਜਾਨ ਗਈ, ਜਦੋਂਕਿ ੪੧੨੭ ਲੋਕ ਜ਼ਖਮੀ ਹੋਏ। ਸਾਲ ੨੦੧੫ ਦੌਰਾਨ ਪੰਜਾਬ ‘ਚ ਵਾਪਰੇ ੬੭੦੨ ਸੜਕ ਹਾਦਸਿਆਂ ‘ਚ ੪੮੯੩ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ੪੪੧੪ ਲੋਕ ਜ਼ਖਮੀ ਹੋਏ। ੨੦੧੬ ਦੌਰਾਨ ਵਾਪਰੇ ੬੯੫੩ ਹਾਦਸਿਆਂ ‘ਚ ੫੦੭੭ ਲੋਕਾਂ ਦੀ ਮੌਤ ਹੋਈ। ੨੦੧੭ ‘ਚ ਵਾਪਰੇ ੬੨੭੩ ਸੜਕ ਹਾਦਸਿਆਂ ‘ਚ ੪੪੬੩ ਲੋਕਾਂ ਦੀ ਮੌਤ ਤੇ ੪੨੧੮ ਲੋਕ ਜ਼ਖਮੀ ਹੋ
ਗਏ।
C