ਫੇਸਬੁੱਕ ਨੇ ਐਨਆਰਆਈ ਔਰਤ ਨੂੰ 40 ਸਾਲ ਬਾਅਦ ਵਿਛੜੀ ਭੈਣ ਨਾਲ ਮਿਲਾਇਆ

0
2165

ਲੋਕਾਂ ਨੂੰ ਜੋੜਨ ਵਾਲੀ ਸੋਸ਼ਲ ਸਾਈਟ ਫੇਸਬੁੱਕ ਹੁਣ ਵਿਛੜੇ ਲੋਕਾਂ ਨੂੰ ਮਿਲਾਉਣ ਦਾ ਕੰਮ ਵੀ ਕਰ ਰਹੀ ਹੈ। ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਵਾਲੀ ਐਨਆਰਆਈ ਔਰਤ ਨੇ 20 ਸਾਲ ਪਹਿਲਾਂ ਗੁਆਚੀ ਭੈਣ ਨੂੰ ਲੱਭਣ ਲਈ ਫੇਸਬੁੱਕ ਦਾ ਸਹਾਰਾ ਲਿਆ ਅਤੇ ਫੇਸਬੁੱਕ ਨੇ ਉਸ ਨੂੰ ਲੱਭ ਲਿਆ। ਐਨਆਰਆਈ ਔਰਤ ਦੀ ਭੈਣ ਦਾ ਵਿਆਹ 1980 ਵਿਚ ਹੋਇਆ ਸੀ। ਉਸ ਤੋਂ ਬਾਅਦ ਤੋਂ ਹੀ ਉਹ ਅਪਣੀ ਭੈਣ ਨੂੰ ਨਹੀਂ ਮਿਲੀ ਸੀ।
ਫੇਸਬੁੱਕ ਨੇ 40 ਸਾਲ ਬਾਅਦ ਐਨਆਰਆਈ ਨੂੰ ਉਸ ਦੀ ਭੈਣ ਨਾਲ ਮਿਲਾਇਆ ਹੈ। ਅਮਰੀਕਾ ਵਿਚ ਅਪਣੇ ਪਤੀ ਨਾਲ ਕੰਮ ਕਰਨ ਵਾਲੀ ਜਯੋਤੀ ਇਡਲਾ ਰੁਦਰਪਤੀ ਪਿਛਲੇ 20 ਸਾਲਾਂ ਤੋਂ ਅਪਣੀ ਭੈਣ ਕਮਲਾ ਦੀ ਤਲਾਸ਼ ਕਰ ਰਹੀ ਸੀ। ਪਰ ਉਸ ਨੂੰ ਸਫ਼ਲਤਾ ਨਹੀਂ ਮਿਲੀ। ਰੁਦਰਪਤੀ ਨੂੰ ਥੋੜਾ ਬਹੁਤ ਵਿਸ਼ਵਾਸ ਸੀ ਕਿ ਉਸ ਦੀ ਭੈਣ ਮਿਜ਼ੋਰਮ ਵਿਚ ਹੋ ਸਕਦੀ ਹੈ।

ਪਿਛਲੇ ਕੁੱਝ ਦਿਨਾਂ ਵਿਚ ਉਸ ਨੇ ਇਕ ਮਿਜ਼ੋਰਮ ਦੇ ਫੇਸਬੁੱਕ ਗਰੁੱਪ ਵਿਚ ਪੋਸਟ ਪਾਈ ਤਾਂ ਕਿ ਉਸ ਦੀ ਭੈਣ ਮਿਲ ਜਾਵੇ। ਉਸ ਨੇ ਅਪਣੀ ਭੈਣ ਦੀ ਇਕ ਪੁਰਾਣੀ ਫੋਟੋ ਫੇਸਬੁੱਕ ਗਰੁੱਪ ਵਿਚ ਪੋਸਟ ਕਰਦੇ ਹੋਏ ਲਿਖਿਆ ਕਿ ਇਹ ਹਿਮਗਲਿਆਨਾ ਅਪਣੀ ਪਤਨੀ ਕਮਲਾ ਦੇ ਨਾਲ ਹੈ ਜੋ ਮਿਜ਼ੋਰਮ ਚਲੇ ਗਏ। ਉਸ ਤੋਂ ਬਾਅਦ ਉਹਨਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਉਹ ਤੇਲੰਗਾਨਾ ਆਂਧਰ ਪ੍ਰਦੇਸ਼ ਤੋਂ ਹੈ।