ਵੈਨਕੂਵਰ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਜੁਰਮਾਨਾ

0
1627

ਐਬਟਸਫੋਰਡ: ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ ੧੩੦੦ ਡਾਲਰ ਦਾ ਜੁਰਮਾਨਾ ਕੀਤਾ ਹੈ, ਤੇ ਤਿੰਨ ਮਹੀਨੇ ਤੱਕ ਉਹ ਡਰਾਈਵਿੰਗ ਨਹੀਂ ਕਰ ਸਕੇਗਾ। ਘਟਨਾ ੨੭ ਦਸੰਬਰ, ੨੦੧੭ ਦੀ ਹੈ, ਜਦੋਂ ਕੈਨੇਡਾ ਦੇ ਡਾਕ ਵਿਭਾਗ ਦਾ ਟਰੱਕ ਡਰਾਈਵਰ ਰਾਜਵਿੰਦਰ ਸਿੰਘ ਗੋਰਾਇਆ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ, ਤਾਂ ਰਿਚਮੰਡ ਦੀ ਗਾਰਡਨ ਸਿਟੀ ਰੋਡ ‘ਤੇ ਆਈਲੈਂਡ ਵੇਅ ਦੇ ਚੌਰਸਤੇ ‘ਤੇ ਭਾਰਤੀ ਮੂਲ ਦੀ ੨੭ ਸਾਲਾ ਐਸਥਰ ਸੀਤਾ ਐਾਥਨੀ ਰਾਜ ਨੂੰ ਟੱਕਰ ਮਾਰ ਦਿੱਤੀ, ਜੋ ਕਿ ਹਰੀ ਬੱਤੀ ਵਿਚ ਸਹੀ ਤੌਰ ‘ਤੇ ਸੜਕ ਪਾਰ ਕਰ ਰਹੀ ਸੀ। ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਦਮ ਤੋੜ ਗਈ ਸੀ। ਐਸਥਰ ਸੀਤਾ ਐਾਥਨੀ ਕੈਨੇਡਾ ‘ਚ ਨਰਸਿੰਗ ਦਾ ਕੋਰਸ ਕਰ ਰਹੀ ਸੀ। ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਨੇ ਪ੍ਰੋਵਿੰਸਲ ਮੋਟਰ ਵਹੀਕਲ ਐਕਟ ਤਹਿਤ ਰਾਜਵਿੰਦਰ ਸਿੰਘ ਗੁਰਾਇਆ ਨੂੰ ਬੇਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ ਵਿਚ ਗਿ@ਫਤਾਰ ਕੀਤਾ ਸੀ, ਤੇ ਹੁਣ ਉਸ ਨੂੰ ਸਜਾ ਸੁਣਾਈ ਗਈ ਹੈ। ਰਾਜਵਿੰਦਰ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਤੇ ਘਟਨਾ ਵੇਲੇ ਉਸ ਨੇ ਨਾ ਤਾਂ ਕਿਸੇ ਵੀ ਤਰਾਂ ਦਾ ਕੋਈ ਨਸਾ ਕੀਤਾ ਸੀ ਅਤੇ ਨਾ ਹੀ ਉਸ ਦਾ ਟਰੱਕ ਨਿਰਧਾਰਤ ਰਫਤਾਰ ਤੋਂ ਵੱਧ ਸੀ।