ਕੈਨੇਡਾ ਦੇ ਲੋਕਾਂ ਤੇ ਟੈਕਸ ਦਾ ਬੋਝ ਵਧੇਗਾ

0
1075

ਸਰੀ: ਕੈਨੇਡਾ ਦੀ ਟੈਕਸ ਪਲੇਅਰ ਫੈਡਰੇਸ਼ਨ ਦੀ ਰਿਪੋਰਟ ਅਨੁਸਾਰ ਫੈਡਰਲ ਸਰਕਾਰ ‘ਤੇ ੮੦ ਮਿਲੀਅਨ ਡਾਲਰ ਪ੍ਰਤੀ ਦਿਨ ਕਰਜ਼ਾ ਵੱਧ ਰਿਹਾ ਹੈ ਅਤੇ ਸਰਕਾਰੀ ਨੂੰ ਹਰ ਸਾਲ ੨੬ ਮਿਲੀਅਨ ਡਾਲਰ ਵਿਆਜ ਦੇ ਤੌਰ ਤੇ ਅਦਾ ਕਰਨਾ ਪੈ ਰਿਹਾ ਹੈ। ਬੀਪੀਏ ਦੀ ਹੱਦ ੧੨ ਹਜ਼ਾਰ ਤੋਂ ੧੫ ਹਜ਼ਾਰ ਕਰਨ ਦੇ ਫੈਸਲੇ ਨਾਲ ਭਾਵੇਂ ਵਿੱਚ ੧,੮੦੦ ਡਾਲਰ ਤੱਕ ਦਾ ਲਾਭ ਹੋ ਸਕਦਾ ਹੈ, ਪਰ ਇਸ ਨਾਲ ਸਰਕਾਰ ਤੇ ਬੋਝ ਵਧੇਗਾ ਅਤੇ ਅਸਿੱਧੇ ਤੌਰ ਤੇ ਇਸ ਦੀ ਪੂਰਤੀ ਲਈ ਇੰਪਲਾਇਰ ਹੈਲਥ ਟੈਕਸ ਵੀ ਲਗਾਇਆਜ ਜਾ ਰਿਹਾ ਹੈ, ਜਿਸ ਨਾਲ ਹੋਰ ਛੋਟਾ ਵੱਡਾ ਸਨਅਤਕਾਰ ਪ੍ਰਭਾਵਿਤ ਹੋਵੇਗਾ।
ਪ੍ਰਾਪਰਟੀ ਟੈਕਸ, ਟਰਾਂਸਲਿੰਗ ਕਿਰਾਏ ਵਿੱਚ ਵਾਧੇ ਅਤੇ ਵਧੀਆਂ ਤੇਲ ਦੀਆਂ ਕੀਮਤਾਂ ਤੋਂ ਬਾਅਦ ਨਵੇਂ ਸਾਲ ਦੀ ਸ਼ੁਰੂਅਤ ਵਿੱਚ ਖਾਣ-ਪੀਣ ਦੀਟਾਂ ਵਸਤਾਂ ਤੇ ਵੀ ਟੈਕਸ ਵੱਧਣ ਦੀ ਸੰਭਾਵਨਾ ਪ੍ਰਗਵਾਈ ਜਾ ਰਹੀ ਹੈ। ਜਿਸ ਦਾ ਸਭ ਤੋਂ ਵੱਧ ਅਸਰ ਸਰੀ, ਲੋਅਰ ਮੇਨਲੈਂਡ ਅਤੇ ਵੈਨਕੂਵਰ ਦੇ ਇਲਾਕੇ ਵਿਚ ਪਵੇਗਾ ਜਿਥੇ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇੱਥੇ ਘਰਾਂ ਦੇ ਕਿਰਾਏ, ਪ੍ਰਾਪਰਟੀ ਟੈਕਸ ਅਤੇ ਤੇਲ ਕੀਮਤਾਂ ਪਹਿਲਾਂ ਹੀ ਕੈਨੇਡਾ ਦੇ ਹੋਰ ਸ਼ਹਿਰਾਂ ਨਾਲੋਂ ਵੱਧ ਹਨ। ਆਈਸੀਬੀਸੀ ਦੀਆਂ ਦਰਾਂ, ਇੰਸ਼ੋਰੈਂਸ ਦਰਾਂ ਦੇ ਮਾਮਲੇ ਵਿੱਚ ਬੀਸੀ ਪਹਿਲੇ ਸਥਾਨ ਉੱਪਰ ਆਉਦਾ ਹੈ ਅਤੇ ਨਵੇਂ ਸਾਲ ਤੋਂ ਇੱਥੇ ਟੈਕਸ ਦੀਆਂ ਦਰਾਂ ਵਿੱਚ ਹੋਰ ਵੀ ਵਾਧੇ ਦੀ ਸੰਭਾਵਨਾ ਹੈ।