ਜੌਰਜ ਫਲਾਇਡ ਮਾਂ ਦੀ ਕਬਰ ਕੋਲ ਸਪੁਰਦੇ ਖ਼ਾਕ

0
995

ਹਿਊਸਟਨ: ਅਫਰੀਕੀ-ਅਮਰੀਕੀ ਜੌਰਜ ਫਲਾਇਡ ਨੂੰ ਇਥੇ ਗਿਰਜਾਘਰ ਵਿੱਚ ਸ਼ਰਧਾਂਜਲੀ ਸਭਾ ਤੋਂ ਬਾਅਦ ਸੁਪਰਦ-ਏ-ਖ਼ਾਕ ਕਰ ਦਿੱਤਾ ਗਿਆ। ਫਲਾਇਡ ਨੂੰ ਉਹਦੀ ਮਾਂ ਦੀ ਕਬਰ ਕੋਲ ਦਫ਼ਨਾਇਆ ਗਿਆ ਹੈ। ਇਸ ਮੌਕੇ 500 ਤੋਂ ਵੱਧ ਲੋਕ ਸ਼ਾਮਲ ਹੋਏ। 25 ਮਈ ਨੂੰ ਮਿਨੀਪੋਲਿਸ ਵਿੱਚ ਪੁਲੀਸ ਹਿਰਾਸਤ ਵਿੱਚ ਫਲਾਇਡ ਦੀ ਮੌਤ ਤੋਂ ਬਾਅਦ ਨਸਲੀ ਵਿਤਕਰੇ ਦੇ ਵਿਰੋਧ ਵਿੱਚ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਆਖਰੀ ਰਸਮਾਂ ‘ਚ ਸ਼ਾਮਲ ਫਲਾਇਡ ਦੇ ਇਕ ਭਰਾ ਨੇ ਉਸ ਨੂੰ ਆਪਣਾ ‘ਨਿੱਜੀ ਸੁਪਰਮੈਨ’ ਕਰਾਰ ਦਿੱਤਾ। ਫਲਾਇਡ ਨੂੰ ਸਪੁਰਦੇ ਖ਼ਾਕ ਕੀਤੇ ਜਾਣ ਨਾਲ ਤਿੰਨ ਸ਼ਹਿਰਾਂ- ਰਾਏਫੋਰਡ, ਊੱਤਰੀ ਕੈਰੋਲਿਨਾ ਤੇ ਹਿਊਸਟਨ ਵਿੱਚ ਛੇ ਦਿਨ ਚੱਲੇ ਸ਼ੋਕ ਸਮਾਗਮ ਅੱਜ ਖ਼ਤਮ ਹੋ ਗਏ। ਆਖਰੀ ਰਸਮਾਂ ‘ਚ ਅਦਾਕਾਰ ਜੈਮੀ ਫੌਕਸ ਤੇ ਚੈਨਿੰਗ ਟੈਟਮ, ਹਿਊਸਟਨ ਪੁਲੀਸ ਦੇ ਮੁਖੀ ਆਰਟ ਏਸਵੀਡੋ ਤੇ ਮੇਅਰ ਸਿਲਵੈਸਟਰ ਟਰਨਰ ਆਦਿ ਸਮੇਤ ਹੋਰ ਕਈ ਉੱਘੀਆਂ ਹਸਤੀਆਂ ਸ਼ਾਮਲ ਸਨ।