ਕੈਨੇਡੀਅਨ ਫੈਡਰਲ ਚੋਣਾਂ ਵਿੱਚ ਸੂਬਾਈ ਲੀਡਰਾਂ ਨੂੰ ਲਗ ਰਹੇ ਹਨ ਖੂਬ ਰਗੜੇ

0
948

ਕੈਨੇਡਾ ‘ਚ ੪੩ਵੀਂ ਸੰਸਦ ਵਾਸਤੇ ਚੱਲ ਰਹੀ ਫੈਡਰਲ ਚੋਣ ਮੁਹਿੰਮ ਦੌਰਾਨ ਓਨਟਾਰੀਓ ਵਿੱਚ ਮੌਜੂਦਾ ਅਤੇ ਸਾਬਕਾ ਪ੍ਰੀਮੀਅਰਾਂ ਦੇ ਨਾਵਾਂ ਦੀ ਰੱਜ ਕੇ ਵਰਤੋਂ ਕੀਤੀ ਜਾ ਰਹੀ ਹੈ। ਲਿਬਰਲ ਲੀਡਰ ਜਸਟਿਨ ਟਰੂਡੋ ਅਤੇ ਟੋਰੀ ਲੀਡਰ ਐਂਡਰਿਊ ਸ਼ੀਅਰ ਆਪਣੇ ਭਾਸ਼ਣਾਂ ਦੌਰਾਨ ਡਗ ਫੋਰਡ ਅਤੇ ਕੈਥਲੀਨ ਵਿੰਨ ਦੇ ਨਾਵਾਂ ਦੀ ਭਰਪੂਰ ਵਰਤੋਂ ਕਰ ਰਹੇ ਹਨ ਅਤੇ ਆਪੋ ਆਪਣੇ ਹੱਕ ਵਿੱਚ ਵੋਟਰਾਂ ਨੂੰ ਖਿੱਚਣ ਦੀ ਕੋਸ਼ਿਸ਼ ਹੋ ਰਹੀ
ਹੈ।
ਪਿੱਛਲੇ ਸਰਕਾਰ ਦੇ ਮੁਖੀ ਵਜੋਂ ਕੈਥਲੀਨ ਵਿੰਨ ਕਾਫ਼ੀ ਬਦਨਾਮ ਹੋ ਗਏ ਸਨ ਤੇ ਲਿਬਰਲ ਸਰਕਾਰ ਦਾ ਸਫ਼ਾਇਆ ਹੋ ਗਿਆ ਸੀ। ਹੁਣ ਫੋਰਡ ਦੀ ਵੀ ਲਗਭਗ ਉਸ ਤਰਾਂ ਦੀ ਹਾਲਤ ਦੱਸੀ ਜਾ ਰਹੀ ਹੈ।
ਫੈਡਰਲ ਲਿਬਰਲ ਲੀਡਰ ਜਸਟਿਨ ਟਰੂਡੋ ਦੇ ਫੋਟੋ ਵਿਵਾਦ ਮਗਰੋਂ ਹੁਣ ਗ੍ਰੀਨ ਪਾਰਟੀ ਲੀਡਰ ਐਲਿਜ਼ਾਬੈੱਬ ਮੇਅ ਫੋਟੋਸ਼ਾਪ ਦੇ ਇੱਕ ਮਾਮਲੇ ਵਿੱਚ ਤੱਤੇ ਪਾਣੀ ਵਿੱਚ ਆ ਗਏ ਹਨ। ਪਾਰਟੀ ਦੀ ਵੈੱਬਸਾਈਟ ਤੇ ਪਾਈ ਇੱਕ ਫੋਟੋ ਵਿੱਚ ਪਾਰਟੀ ਲੀਡਰ ਦੇ ਹੱਥ ਵਿੱਚ ਰੀਯੂਜ਼ੇਬਲ ਕੱਪ ਅਤੇ ਉਸ ਵਿੱਚ ਸਟੀਲ ਦਾ ਸਟ੍ਰਾਅ ਪਾਇਆ ਦਿਖਾਇਆ ਹੈ ਅਤੇ ਇਸ ਨੂੰ ਫੋਟੋਸ਼ਾਪ ਕੀਤਾ ਹੈ। ਪਾਰਟੀ ਨੇ ਆਪਣੀ ਗ਼ਲਤੀ ਮੰਨ ਲਈ ਹੈ ਤੇ ਐਲਿਜ਼ਾਬੈੱਬ ਮੇਅ ਇਸ ਘਟਨਾ ਮਗਰੋਂ ਬੈਕਫੁੱਟ ਤੇ ਆ ਗਏ ਹਨ।