ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਬੰਗਲੇ ਦੀ ਜਾਂਚ ਦੇ ਹੁਕਮ

0
419

ਦਿੱਲੀ: ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੂੰ 6, ਫਲੈਗ ਸਟਾਫ ਰੋਡ ਬੰਗਲੇ ਦੇ ਵਿਸਥਾਰ ਲਈ ਜਾਇਦਾਦਾਂ ਦੇ ਕਥਿਤ ਰਲੇਵੇਂ ਤੇ ਇਸ ਦੇ ਅੰਦਰੂਨੀ ਹਿੱਸੇ ‘ਤੇ ਹੋਏ ਖਰਚੇ ਦੀ ਵਿਸਤ੍ਰਿਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਵਿਜੇਂਦਰ ਗੁਪਤਾ ਨੇ ਸ਼ਨੀਵਾਰ ਇਹ ਗੱਲ ਕਹੀ। ਭਾਜਪਾ ਨੇ ਕਥਿਤ ਭ੍ਰਿਸ਼ਟਾਚਾਰ ਕਾਰਨ ਇਸ ਬੰਗਲੇ ਨੂੰ ‘ਸ਼ੀਸ਼ ਮਹਿਲ’ ਕਿਹਾ ਹੈ। ਇਸ ‘ਚ 2015 ਤੋਂ ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਰਵਿੰਦ ਕੇਜਰੀਵਾਲ ਰਹਿੰਦੇ ਸਨ। ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਜਾਂ ਉਸ ਦੇ ਕਨਵੀਨਰ ਕੇਜਰੀਵਾਲ ਵੱਲੋਂ ਕੋਈ ਪ੍ਰਤੀਕਿਿਰਆ ਸ਼ਨੀਵਾਰ ਰਾਤ ਤੱਕ ਨਹੀਂ ਆਈ ਸੀ।
ਗੁਪਤਾ ਨੇ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਮੇਰੀਆਂ ਪਹਿਲਾਂ ਦੀਆਂ 2 ਸ਼ਿਕਾਇਤਾਂ ਦਾ ਨੋਟਿਸ ਲਿਆ ਤੇ ਲੋਕ ਨਿਰਮਾਣ ਵਿਭਾਗ ਕੋਲੋਂ ਤੱਥਾਂ ‘ਤੇ ਆਧਾਰਿਤ ਰਿਪੋਰਟ ਮੰਗੀ ਜਿਸ ਦੇ ਆਧਾਰ ’ਤੇ ਹੁਣ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਗਏ ਹਨ। ਰੋਹਿਣੀ ਤੋਂ ਨਵੇਂ ਚੁਣੇ ਗਏ ਭਾਜਪਾ ਵਿਧਾਇਕ ਗੁਪਤਾ ਨੇ ਸੀ . ਵੀ. ਸੀ. ਨੂੰ ਦਿੱਤੀ ਆਪਣੀ ਪਹਿਲੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਕੇਜਰੀਵਾਲ ਨੇ 40,000 ਵਰਗ ਗਜ਼ (8 ਏਕੜ) ਜ਼ਮੀਨ ‘ਤੇ ਇਕ ਆਲੀਸ਼ਾਨ‘ਮਹਿਲ’ ਬਣਾਉਣ ਲਈ ਇਮਾਰਤੀ ਨਿਯਮਾਂ ਦੀ ਉਲੰਘਣਾ ਕੀਤੀ। ਆਪਣੀ ਦੂਜੀ ਸ਼ਿਕਾਇਤ ‘ਚ ਗੁਪਤਾ ਨੇ 6, ਫਲੈਗ ਸਟਾਫ ਰੋਡ ਸਥਿਤ ਬੰਗਲੇਦੇ ਨਵੀਨੀਕਰਨ ਅਤੇ ਅੰਦਰੂਨੀ ਸਜਾਵਟ ‘ਤੇ ‘ਬਹੁਤ ਜ਼ਿਆਦਾ ਖਰਚ ਕੀਤੇ ਜਾਣ ਦਾ ਦੋਸ਼ ਲਾਇਆ।


Warning: A non-numeric value encountered in /home/punjabijournal/public_html/wp-content/themes/Newspaper/includes/wp_booster/td_block.php on line 997

Notice: compact(): Undefined variable: limits in /home/punjabijournal/public_html/wp-includes/class-wp-comment-query.php on line 853

Notice: compact(): Undefined variable: groupby in /home/punjabijournal/public_html/wp-includes/class-wp-comment-query.php on line 853