ਇੱਕਠੇ ਕੰਮ ਕਰਦਿਆਂ ਚੰਗੀਆਂ ਨੌਕਰੀਆਂ ਦੇ ਨਿਰਮਾਣ ਅਤੇ ਬੀ.ਸੀ. ਦੀਆਂ ਸੰਭਾਵਨਾਵਾਂ ਨੂੰ ਵਧਾਉਣਾ

0
1618

ਹਜ਼ਾਰਾਂ ਲੱਖਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਾਡੀ ਆਰਥਿਕਤਾ ਦੇ ਨਵੇਂ ਸੈੱਕਟਰਾਂ ਵਿੱਚ ਕੰਮ ਮਿਲ ਰਿਹਾ ਹੈ, ਉਹ ਵਾਤਾਵਰਣ ਤਬਦੀਲੀ ਦਾ ਸਾਹਮਣਾ ਕਰਦਿਆਂ ਸੰਸਾਰ ਦੀ ਜ਼ਰੂਰਤ ਮੁਤਾਬਿਕ ਸ਼ੁੱਧ, ਸਾਫ ਤਕਨਾਲੋਜੀ ਦਾ ਨਿਰਮਾਣ ਕਰ ਰਹੇ ਹਨ। ਵਿਸ਼ਵੀ ਕੰਪਨੀਆਂ ਬੀ.ਸੀ. ਵਿੱਚ ਆ ਰਹੀਆਂ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਇੱਥੇ ਉੱੱਚ-ਨਿਪੁੰਨਤਾ ਵਾਲੇ ਕਾਮੇ ਅਤੇ ਸਿਰਜਣਾਤਮਕ ਆਰਥਿਕਤਾ ਮਿਲੇਗੀ।
ਵਾਸ਼ਿੰਗਟਨ ਸਟੇਟ ਗਵਰਨਰ ਜੇ ਇੰਸਲੀ ਅਤੇ ਮੈਂ ਆਪਣੇ ਖੇਤਰ ਵਿੱਚ ਸਾਂਝੀਆਂ ਚੁਨੌਤੀਆਂ ਨਾਲ ਨਜਿੱਠਣ ਅਤੇ ਮੌਕਿਆਂ ਅਤੇ ਸੰਭਾਵਨਾਵਾਂ ਨੂੰ ਹਾਸਲ ਕਰਨ ਲਈ ਇੱਕਠੇ ਕੰੰਮ ਕਰ ਰਹੇ ਹਾਂ।
ਇਸ ਵਿੱਚ ਨਵੀਂ ਆਰਥਿਕਤਾ ਦਾ ਵਿਕਾਸ, ਆਪਣੇ ਸਾਂਝੇ ਵਾਤਾਵਰਣ ਦੀ ਸੁਰੱਖਿਆ, ਮੌਸਮ ਤਬਦੀਲੀ ਦਾ ਸਾਹਮਣਾ ਕਰਨਾ, ਵਪਾਰ ਵਧਾਉਣਾ ਅਤੇ ਟਰਾਂਸਪੋਰਟੇਸ਼ਨ ਸੰਯੋਜਕਤਾ ਵਿੱਚ ਸੁਧਾਰ ਕਰਨ ਦੇ ਸਾਂਝੇ ਕੰਮ ਕਰਨਾ ਸ਼ਾਮਲ ਹੈ।
ਦੁਨੀਆਂ ਦੇ ਇਸ ਹਿੱਸੇ ਨੂੰ ਖ਼ਾਸ ਬਣਾਉਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ਲਈ ਗਵਰਨਰ ਇੰਸਲੀ ਅਤੇ ਮੈਂ ਵਚਨਬੱਧ ਹਾਂ, ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਲੋਕਾਂ ਕੋਲ ਉਹਨਾਂ ਕਮਿਊਨਟੀਆਂ, ਜਿਸਨੂੰ ਉਹ ਘਰ ਕਹਿੰਦੇ ਹਨ, ਵਿੱਚ ਉਹਨਾਂ ਦੀ ਜ਼ਰੂਰਤ ਅਨੁਸਾਰ ਕਾਮਯਾਬ ਹੋਣ ਦੇ ਮੌਕੇ ਹੋਣ।
ਇੱਕਠੇ ਕੰਮ ਕਰਦਿਆਂ ਅਸੀਂ ਮਜ਼ਬੂਤ ਚਿਰਸਥਾਈ ਆਰਥਿਕ ਵਿਕਾਸ, ਵਧੀਆ ਨੌਕਰੀਆਂ ਦਾ ਨਿਰਮਾਣ ਅਤੇ ਬਾਰਡਰ ਦੇ ਦੋਵੇਂ ਪਾਸੇ ਦੇ ਲੋਕਾਂ ਨੂੰ ਬਿਹਤਰ ਭਵਿੱਖ ਪ੍ਰਦਾਨ ਕਰ ਸਕਦੇ ਹਾਂ।
ਦੋਵੇਂ ਖੇਤਰਾਂ ਨੂੰ ਇਸ ਵਧੇ ਸਹਿਯੋਗ ਤੋਂ ਫਾਇਦਾ ਪਹੁੰਚੇਗਾ। ਕੁਝ ਉਦਾਹਰਣਾਂ ਵਿੱਚ ਸਿਆਟਲ ਤੋਂ ਵੈਨਕੂਵਰ ਦੇ ਵਿਚਕਾਰ ਨਵੀਂ ਸੀਪਲੇਨ ਸੇਵਾ, ਬਹੁਤ ਹੀ ਤੇਜ਼ ਸਪੀਡ ਵਾਲੀ ਰੇਲ ਕੋਰੀਡੋਰ ਦੀ ਸੰਭਾਵਨਾ ਅਤੇ ਸਮੁੰਦਰੀ ਤੱਟ ਤੇ ਰਹਿਣ ਵਾਲੀਆਂ ਕਮਿਊਨਟੀਆਂ, ਸਾਂਝਾ ਸਮੁੰਦਰੀ ਈਕੋਸਿਸਟਮ ਅਤੇ ਲੁਪਤ ਹੋ ਰਹੀਆਂ ਦੱਖਣ ਦੀਆਂ ਕਿਲਰ ਵੇਲਜ਼ ਦੀ ਸੁਰੱਖਿਆ ਸ਼ਾਮਲ ਹੈ।
ਇੱਕਠੇ ਕੰਮ ਕਰਦਿਆਂ ਅਸੀਂ ਆਪਣੇ ਖੇਤਰ ਨੂੰ ਨਵੀਆਂ ਖੋਜਾਂ ਅਤੇ ਸੰਯੋਜਕਤਾ ਲਈ ਵਿਸ਼ਵੀ ਕੇਂਦਰ ਬਣਾਉਣਾ ਚਾਹੁੰਦੇ ਹਾਂ। ਬੀ.ਸੀ. ਦਾ ਟੈੱਕ ਸੈਕਟਰ ਸਾਡੀ ਆਰਥਿਕਤਾ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸੈਕਟਰਾਂ ਵਿੱਚੋਂ ਇੱਕ ਹੈ, ਜੋ ੧੦੬,੦੦੦ ਤੋਂ ਵਧੇਰੇ ਚੰਗੀ ਤਨਖ਼ਾਹ ਵਾਲੀਆ ਨੌਕਰੀਆਂ ਨੂੰ ਸਹਿਯੋਗ ਦੇ ਰਿਹਾ ਹੈ। ਸਾਡੇ ਸੂਬੇ ਭਰ ਵਿੱਚ ੧੦,੨੦੦ ਤੋਂ ਵਧੇਰੇ ਟੈੱਕ ਨਾਲ ਸੰਬੰਧਿਤ ਵਪਾਰ ਮੋਜੂਦ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੈਂ ਸੈਪ ਕੈਨੇਡਾ ਦੀ ਵੈਨਕੂਵਰ ਲੋਕੇਸ਼ਨ ‘ਤੇ ਇੰਟਰਐਕਟਿਵ ਲੈਬ ਦਾ ਦੌਰਾ ਕੀਤਾ। ਉਹਨਾਂ ਨੇ ਇੱਕਲੇ ਹੀ ਪਿਛਲੇ ਦੋ ਸਾਲਾਂ ਵਿੱਚ ੩੦੦ ਨਵੀਆਂ ਨੌਕਰੀਆਂ ਦਾ ਨਿਰਮਾਣ ਕੀਤਾ। ਸੈਪ ਵਰਗੀਆਂ ਸਫਲ ਕਹਾਣੀਆਂ ਸੂਬੇ ਦੇ ਹਰ ਹਿੱਸੇ ਵਿੱਚ ਵੱਧ ਰਹੀਆਂ ਹਨ ਅਤੇ ਨਵੀਨਤਾ ਸਾਡੀ ਆਰਥਿਕਤਾ ਦੇ ਹਰ ਹਿੱਸੇ ਵਿੱਚ ਪ੍ਰਫੁੱਲਿਤ ਹੋ ਰਹੀ ਹੈ।
ਸਡੀ ਸਰਕਾਰ ਸੁਬੇ ਭਰ ਵਿੱਚ ਕੇ-੧੨ ਟੈੱਕ ਸਿੱਖਿਆ, ਟੈੱਕ ਸੰਬੰਧੀ ਖੋਜਾਂ ਅਤੇ ਪ੍ਰਗਤੀਸ਼ੀਲ ਟਰੇਨਿੰਗ ਦੇ ਮੌਕਿਆਂ ਵਿੱਚ ਨਿਵੇਸ਼ ਕਰ ਰਹੀ ਹੈ। ਅਸੀਂ ਬੀ.ਸੀ ਦੇ ਵੱਖ-ਵੱਖ ਖੇਤਰਾਂ ਵਿੱਚ ਕੰਪਨੀਆਂ ਦੀ ਮਦਦ ਲਈ ਵੀ ਨਿਵੇਸ਼ ਕਰ ਰਹੇ ਹਾਂ ਤਾਂ ਕਿ ਉਹ ਨਵੀਨਤਾ ਵਾਲੀਆਂ ਚੰਗੀਆਂ ਨੌਕਰੀਆਂ ਦੇ ਵਧਣ ਅਤੇ ਨਿਰਮਾਣ ਕਰਨ ਵਿੱਚ ਯੋਗਦਾਨ ਦੇ ਸਕਣ।
ਸਰਕਾਰ ਵਜੋਂ ਸਾਡਾ ਕੰਮ ਮੁਸ਼ਕਿਲਾਂ ਨੂੰ ਹੱਲ ਕਰਨਾ ਹੈ। ਅਸੀਂ ਬੀ.ਸੀ. ਦੇ ਆਰਥਿਕ ਵਾਧੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵੀ ਰਲ ਕੇ ਕੰਮ ਕਰਦੇ ਰਹਾਂਗੇ। ਇਸਦਾ ਮਤਲਬ ਹੈ ਟੈੱਕ ਸੈਕਟਰ ਨਾਲ ਸਾਂਝੇਦਾਰੀ ਵਿੱਚ ਕੰਮ ਕਰਦਿਆਂ ਉਹਨਾਂ ਦੀ ਜ਼ਰੂਰਤ ਅਨੁਸਾਰ ਸਹਿਯੋਗ ਪ੍ਰਦਾਨ ਕਰਨਾ। ਘਰਾਂ ਦੀਆਂ ਵੱਧਦੀਆਂ ਕੀਮਤਾਂ ਦੇ ਸੰਕਟ ਨੂੰ ਠੱਲ ਪਾਕੇ, ਲੋਕਾਂ ਦੀ ਜ਼ਰੂਰਤ ਦੀਆਂ ਸੇਵਾਵਾਂ ਜਿਵੇਂ ਸਿਹਤ ਸੰਭਾਲ, ਸਕਿੱਲ ਟਰੇਨਿੰਗ, ਸਿੱਖਿਆ ਅਤੇ ਬਾਲ ਦੇਖਭਾਲ ਵਿੱਚ ਨਿਵੇਸ਼ ਕਰਕੇ ਅਸੀਂ ਬੀ.ਸੀ. ਨੂੰ ਕੰਮ ਕਰਨ ਅਤੇ ਰਹਿਣ ਲਈ ਬਿਹਤਰ ਥਾਂ ਬਣਾਉਣਾ ਚਾਹੁੰਦੇ ਹਾਂ।
ਅਸੀਂ ਲੋਕਾਂ ਵਿੱਚ ਨਿਵੇਸ਼ ਕਰ ਰਹੇ ਹਾਂ, ਜ਼ਿੰਦਗੀ ਨੂੰ ਹੋਰ ਕਫਾਇਤੀ ਬਣਾਉਣ ਲਈ ਕੰਮ ਕਰ ਰਹੇ ਹਾਂ ਅਤੇ ਉਹਨਾਂ ਸੇਵਾਵਾਂ ਵਿਚ ਸੁਧਾਰ ਕਰ ਰਹੇ ਹਾਂ ਜਿਸਤੇ ਲੋਕ ਭਰੋਸਾ ਕਰ ਸਕਣ। ਕਿਉਂਕਿ ਲੋਕਾਂ ਲਈ ਕੰਮ ਕਰਨ ਵਾਲੀ ਮਜ਼ਬੂਤ ਚਿਰਸਥਾਈ ਆਰਥਿਕਤਾ ਦੇ ਨਿਰਮਾਣ ਲਈ ਇਸਦੀ ਜ਼ਰੂਰਤ ਹੈ।
ਬੀ.ਸੀ. ਜਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਉਹ ਰਾਤੋ-ਰਾਤ ਪੈਦਾ ਨਹੀਂ ਹੋਈਆਂ ਅਤੇ ਨਾ ਹੀ ਰਾਤੋ-ਰਾਤ ਹੱਲ ਹੋਣਗੀਆਂ। ਉਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਅਸੀਂ ਸਖ਼ਤ ਮਿਹਨਤ ਕਰਦੇ ਰਹਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਬੀ.ਸੀ. ਅੱਜ ਅਤੇ ਭਵਿੱਖ ਦੀ ਆਰਥਿਕਤਾ ਵਿੱਚ ਲੀਡਰ ਬਣਿਆ ਰਹੇ। ਇੱਥੇ ਰਹਿਣ ਵਾਲੇ ਲੋਕਾ ਨੂੰ ਵਧੇਰੇ ਮੌਕੇ ਦੇ ਕੇ ਬੀ.ਸੀ. ਦੇ ਸੁਨਹਿਰੀ ਭਵਿੱਖ ਦੇ ਨਿਰਮਾਣ ਦਾ ਇਹ ਇੱਕ ਹਿਸਾ ਹੈ।