ਨਿਊਜ਼ੀਲੈਂਡ ‘ਚ ਦੁਨੀਆ ਦਾ ਪਹਿਲਾ ਸਿੱਖ ਸਪੋਰਟਸ ਕੰਪਲੈਕਸ ਬਣਿਆ

0
1122

ਸਿੱਖ ਸੁਪਰੀਮ ਸੁਸਾਇਟੀ ਨਿਊਜ਼ੀਲੈਂਡ ਦੇ ਪ੍ਰਬੰਧਾਂ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ ਵਿਖੇ ਦੁਨੀਆ ਦਾ ਪਹਿਲਾ ਕੌਮਾਂਤਰੀ ਪੱਧਰ ਦਾ ਸਿੱਖ ਸਪੋਰਟਸ ਕੰਪਲੈਕਸ ਬਣਾਇਆ ਹੈ।
ਇਸ ੬ ਲੱਖ ਡਾਲਰ (ਕਰੀਬ ੩੦ ਕਰੋੜ ਰੁਪਏ) ਦੀ ਲਾਗਤ ਨਾਲ ਬਣੇ ਸਿੱਖ ਸਪੋਰਟਸ ਕੰਪਲੈਕਸ ਦਾ ਰਸਮੀ ਉਦਘਾਟਨ ੨੨ ਮਾਰਚ, ਰੱਖਿਆ
ਹੈ।
ਇਸ ਦੇ ਉਦਘਾਟਨ ਸਮਾਰੋਹ ‘ਚ ਜਿੱਥੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸ਼ਿਰਕਤ ਕਰ ਰਹੇ ਹਨ, ਉੱਥੇ ਹੀ ਸਿੱਖ ਕੌਮ ਦੀ ਇਸ ਵੱਡੀ ਉਪਲਬਧੀ ਦੇ ਉਦਘਾਟਨ ‘ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਧਾਰਮਿਕ ਅਤੇ ਰਾਜਨੀਤਕ ਆਗੂ ਪਹੁੰਚ ਰਹੇ ਹਨ, ਉੱਥੇ ਹੀ ਨਿਊਜ਼ੀਲੈਂਡ ਪਾਰਲੀਮੈਂਟ ‘ਚ ਵਿਰੋਧੀ ਧਿਰ ਦੇ ਨੇਤਾ ਸਾਇਮਨ ਬ੍ਰਿਕਸ ਤੋਂ ਸਮੇਤ ਸਿਆਸੀ ਆਗੂ ਅਤੇ ਭਾਰਤੀ ਭਾਈਚਾਰੇ ਦੇ ਆਗੂ ਪਹੁੰਚ ਰਹੇ ਹਨ।
ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਕੰਪਲੈਕਸ ‘ਚ ਫੁੱਟਬਾਲ, ਹਾਕੀ, ਕਬੱਡੀ, ਵਾਲੀਬਾਲ, ਨੈੱਟਬਾਲ, ਬਾਸਕਟਬਾਲ, ਕ੍ਰਿਕਟ ਅਤੇ ਦੌੜਾਂ ਲਈ ਟਰੈਕ
ਹਨ। ਇਹ ਕੰਪਲੈਕਸ ਕੌਮਾਂਤਰੀ ਪੱਧਰ ਦਾ ਹੈ, ਕਿਉਂਕਿ ਇਹ ਫੀਫਾ ਕਸਵੱਟੀ ‘ਤੇ ਖਰ੍ਹਾ ਉਤਰਿਆ ਹੈ।