ਮੁਸਲਿਮ ਪਰਿਵਾਰ ’ਤੇ ਹਮਲੇ ’ਚ ਕੈਨੇਡਾ ਵਿੱਚ ਚਾਰ ਹਲਾਕ

0
1116

ਟੋਰਾਂਟੋ: ਇੱਥੇ ਇੱਕ ਨੌਜਵਾਨ ਵੱਲੋਂ ਇੱਕ ਮੁਸਲਿਮ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਚਾਰ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਕੈਨੇਡੀਅਨ ਪੁਲੀਸ ਨੇ ਦੱਸਿਆ ਕਿ ਲੰਡਨ ਦੇ ਓਂਟਾਰੀਓ ਸ਼ਹਿਰ ਵਿੱਚ ਐਤਵਾਰ ਰਾਤ ਨੂੰ ਵਾਪਰੀ ਘਟਨਾ ਮਗਰੋਂ ਨੇੜਲੇ ਮਾਲ ਦੀ ਪਾਰਕਿੰਗ ਵਿੱਚੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇੱਕ ਕਾਲੇ ਰੰਗ ਦੇ ਪਿਕਅੱਪ ਟਰੱਕ ਦੇ ਡਰਾਈਵਰ ਨੇ ਅਚਾਨਕ ਮੋੜ ਕੱਟਿਆ ਤੇ ਇੱਕ ਚੁਰਸਤੇ ’ਤੇ ਇਸ ਪਰਿਵਾਰ ’ਚ ਟੱਕਰ ਮਾਰ ਦਿੱਤੀ। ਇਸ ਸਬੰਧੀ ਮੇਅਰ ਐੱਡ ਹੋਲਡਰ ਨੇ ਕਿਹਾ,‘ਇਹ ਸਮੂਹਿਕ ਕਤਲ ਦੀ ਘਟਨਾ ਹੈ, ਜਿਸਨੂੰ ਮੁਸਲਿਮਾਂ ਨੂੰ ਨਿਸ਼ਾਨਾ ਬਣਾ ਕੇ ਅੰਜਾਮ ਦਿੱਤਾ ਗਿਆ ਹੈ। ਇਸ ਦੀਆਂ ਜੜ੍ਹਾਂ ਨਫ਼ਰਤ ’ਚ ਹਨ।’