ਚੰਡੀਗੜ੍ਹ: ਸੱਤ ਹਜ਼ਾਰ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਲੰਮੀ ਉਡੀਕ ਬਾਅਦ ਫਰਾਂਸ ਤੋਂ ਪੰਜ ਲੜਾਕੂ ਹਵਾਈ ਜਹਾਜ਼ ਰਾਫਾਲ ਅੱਜ ਬਾਅਦ ਦੁਪਹਿਰ ਅੰਬਾਲਾ ਏਅਰ ਫੋਰ ਸਟੇਸ਼ਨ ’ਤੇ ਪੁੱਜ ਗਏ। ਇਸ ਮੌਕੇ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ ਵੀ ਹਾਜ਼ਰ ਸਨ। ਰੱਖਿਆ ਮੰਤਰੇ ਨੇ ਦੱਸਿਆ ਕਿ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਬਾਅਦ ਇਨ੍ਹਾਂ ਜਹਾਜ਼ਾਂ ਨੂੰ ਦੋ ਸੁਖੋਈ-30 ਨੇ ਘੇਰ ਲਿਆ ਤੇ ਇਨ੍ਹਾਂ ਜਹਾਜ਼ਾਂ ਨੂੰ ਨਾਲ ਲੈ ਕੇ ਅੰਬਾਲਾ ਵੱਲ ਨੂੰ ਰੁੱਖ ਕਰ ਲਿਆ। ਰੂਸ ਤੋਂ 23 ਸਾਲ ਪਹਿਲਾਂ ਸੁਖੋਈ ਲੜਾਕੂ ਜਹਾਜ਼ ਖਰੀਦਣ ਤੋਂ ਬਾਅਦ ਭਾਰਤ ਨੇ ਇਹ ਅਤਿਆਧੁਨਿਕ ਜਹਾਜ਼ ਖਰੀਦੇ ਹਨ। ਰਾਫਾਲ ਦੇ ਪੰਜ ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਪੁੱਜੀ ਹੈ ਤੇ ਭਾਰਤ ਨੇ 36 ਜਹਾਜ਼ਾਂ ਦਾ 59000 ਕਰੋੜ ਵਿੱਚ ਸੌਦਾ ਕੀਤਾ ਹੈ। ਸਾਲ 2021 ਦੇ ਅੰਤ ਤੱਕ ਭਾਰਤ ਨੂੰ ਇਹ ਸਾਰੇ ਜਹਾਜ਼ ਮਿਲਣੇ ਹਨ। ਭਾਰਤੀ ਹਵਾਈ ਫੌਜ ਕੋਲ 31 ਸਕੁਐਡਰਨ ਹਨ ਜਦ ਕਿ ਇਨ੍ਹਾਂ ਦੀ ਗਿਣਤੀ 42 ਜਹਾਜ਼ ਹੋਣੀ ਚਾਹੀਦੀ ਹੈ। ਨਵੇਂ ਜਹਾਜ਼ਾਂ ਨੂੰ ਅੰਬਾਲਾ ਸਥਿਤ ਸਕੁਐਡਰਨ 17 ਵਿੱਚ ਸ਼ਾਮਲ ਕੀਤਾ ਜਾਵੇਗਾ ਜੋ ਗੋਲਡਨ ਐਰੋਜ਼ ਦੇ ਨਾਮ ਨਾਲ ਪ੍ਰਸਿੱਧ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫਾਲ ਦੀ ਆਮਦ ਨੂੰ ਭਾਰਤੀ ਰੱਖਿਆ ਖੇਤਰ ਵਿੱਚ ਸੁਨਹਿਰੀ ਯੁੱਗ ਕਰਾਰ ਦਿੱਤਾ ਹੈ।
Warning: A non-numeric value encountered in /home/punjabijournal/public_html/wp-content/themes/Newspaper/includes/wp_booster/td_block.php on line 997
Notice: compact(): Undefined variable: limits in /home/punjabijournal/public_html/wp-includes/class-wp-comment-query.php on line 853
Notice: compact(): Undefined variable: groupby in /home/punjabijournal/public_html/wp-includes/class-wp-comment-query.php on line 853













