ਮਿਲ ਗਈ ਕੋਰੋਨਾ ਵਾਇਰਸ ਦੀ ਦਵਾਈ!

0
1616

ਆਕਸਫੋਰਡ: ਇੰਗਲੈਂਡ ਵਿਚ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪਹਿਲਾ ਅਜਿਹਾ ਸਬੂਤ ਮਿਲਿਆ ਹੈ ਕਿ ਇਕ ਦਵਾਈ ਕੋਵਿਡ -੧੯ ਦੇ ਮਰੀਜ਼ਾਂ ਨੂੰ ਬਚਾਉਣ ਲਈ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਡੇਕਸਾਮੇਥਾਸੋਨ ਨਾਂ ਦੀ ਸਟੀਰੌਇਡ ਦੀ ਵਰਤੋਂ ਨਾਲ ਗੰਭੀਰ ਤੌਰ ‘ਤੇ ਬਿਮਾਰ ਮਰੀਜ਼ਾਂ ਦੀ ਮੌਤ ਦਰ ਇਕ ਤਿਹਾਈ ਤਕ ਘਟਾ ਗਈ। ਅਧਿਐਨ ਮੁਤਾਬਕ ੨੧੦੪ ਮਰੀਜ਼ਾਂ ਨੂੰ ਸਖ਼ਤ ਜਾਂਚ ਅਤੇ ਬੇਤਰਤੀਬੀ ਤੌਰ ‘ਤੇ ਦਵਾਈ ਦਿਤੀ ਗਈ ਅਤੇ ਉਨ੍ਹਾਂ ਦੀ ਤੁਲਨਾ ੪੩੨੧ ਮਰੀਜ਼ਾਂ ਨਾਲ ਕੀਤੀ ਗਈ, ਜਿਨ੍ਹਾਂ ਦੀ ਆਮ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਦਵਾਈ ਦੀ ਵਰਤੋਂ ਤੋਂ ਬਾਅਦ, ਸਾਹ ਦੀਆਂ ਮਸ਼ੀਨਾਂ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਮੌਤ ਦਰ ਵਿਚ ੩੫ ਫ਼ੀ ਸਦੀ ਘੱਟ ਗਈ। ਇਥੋਂ ਤਕ ਕਿ ਜਿਨ੍ਹਾਂ ਨੂੰ ਆਕਸੀਜਨ ਸਹਾਇਤਾ ਦਿਤੀ ਜਾ ਰਹੀ ਸੀ, ਉਨ੍ਹਾਂ ਵਿਚ ਵੀ ਮੌਤ ਦਰ ੨੦ ਫ਼ੀ ਸਦੀ ਦੀ ਘੱਟ ਹੋ ਗਈ।
ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾ ਪੀਟਰ ਹੋਰਬੀ ਨੇ ਕਿਹਾ, “ਇਹ ਬਹੁਤ ਉਤਸ਼ਾਹਜਨਕ ਨਤੀਜੇ ਹਨ”। ਉਨ੍ਹਾਂ ਕਿਹਾ, ”ਮੌਤ ਦਰ ਘਟਾਉਣ ਅਤੇ ਆਕਸੀਜਨ ਸਹਾਇਤਾ ਪ੍ਰਾਪਤ ਮਰੀਜ਼ਾਂ ਵਿਚ ਸਾਫ਼ ਤੌਰ ‘ਤੇ ਇਸ ਦਾ ਫ਼ਾਇਦਾ ਹੋਇਆ। ਇਸ ਲਈ ਅਜਿਹੇ ਮਰੀਜ਼ਾਂ ‘ਚ ਡੇਕਸਾਮੇਥਾਸੋਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਡੇਕਸਾਮੇਥਾਸੋਨ ਦਵਾਈ ਮਹਿੰਗੀ ਵੀ ਨਹੀਂ ਹੈ ਅਤੇ ਦੁਨੀਆਂ ਭਰ ਦੀਆਂ ਜਾਨਾਂ ਬਚਾਉਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ਇਸੇ ਅਧਿਐਨ ‘ਚ ਕਿਹਾ ਗਿਆ ਹੈ ਕਿ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਇਕ ਦਵਾਈ ਹਾਈਡ੍ਰੋਕਸਾਈਕਲੋਰੋਕਿਨ, ਕੋਰੋਨਾ ਵਾਇਰਸ ਦੇ ਇਲਾਜ ਵਿਚ ਲਾਭਦਾਇਕ ਨਹੀਂ ਹੈ।