ਸੂਬੇ ਨੇ ਟੈਕਸੀ ਉਦਯੋਗ ਲਈ ਸਾਲਾਨਾ ਲਾਇਸੈਂਸ ਫੀਸ ਘਟਾਈ

0
854

ਵਿਕਟੋਰੀਆ- ਕੋਵਿਡ-19 ਮਹਾਂਮਾਰੀ ਦੌਰਾਨ ਸੂਬੇ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਉਦਯੋਗ ਨੂੰ ਸਹਿਯੋਗ ਦੇਣ ਲਈ ਟੈਕਸੀ ਅਤੇ ਲੀਮੋ ਓਪਰੇਟਰ ਹੁਣ ਆਪਣੇ ਵਾਹਨਾਂ ਨੂੰ ਸੜਕ ‘ਤੇ ਰੱਖਣ ਲਈ ਘੱਟ ਅਦਾ ਕਰਨਗੇ ।

“ਅਸੀਂ ਓਪਰੇਟਰਾਂ ਅਤੇ ਡਰਾਈਵਰਾਂ ਕੋਲੋਂ ਟੈਕਸੀ ਉਦਯੋਗ ਨਾਲ ਆਪਣਾ ਗੁਜ਼ਾਰਾ ਚਲਾਉਣ ਵਾਲੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ‘ਤੇ ਕੋਵਿਡ-੧੯ ਦੇ ਪਏ ਪ੍ਰਭਾਵਾਂ ਬਾਰੇ ਸੁਣਿਆ ਹੈ, ਆਵਾਜਾਈ ਅਤੇ ਬੁਨਿਆਦੀ ਢਾਂਚਾ ਮੰਤਰੀ ਕਲੇਅਰ ਟਰੀਵੀਨਾ ਨੇ ਕਿਹਾ। “ਹੁਣ ਜਦੋਂ ਅਸੀਂ ਮਿਲ ਕੇ ਉਦਯੋਗ ਦੁਬਾਰਾ ਖੋਲ੍ਹਣਾ ਅਤੇ ਮੁੜ ਬਹਾਲੀ ਕਰਨਾ ਜਾਰੀ ਰੱਖ ਰਹੇ ਹਾਂ, ਤਾਂ ਸਾਲਾਨਾ ਲਾਇਸੈਂਸ ਫੀਸ ਨੂੰ ਘਟਾਉਣਾ ਇੱਕ ਹੋਰ ਅਜਿਹਾ ਤਰੀਕਾ ਹੈ ਜਿਸ ਨਾਲ ਸਾਡੀ ਸਰਕਾਰ ਇਸ ਉਦਯੋਗ ਨੂੰ ਅੱਗੇ ਵਧਾ ਸਕਦੀ ਹੈ ਅਤੇ ਸਹਾਇਤਾ ਕਰ ਸਕਦੀ ਹੈ”।

੨੨ ਜੂਨ, ੨੦੨੦ ਤੋਂ ਵਪਾਰਕ ਓਪਰੇਟਰਾਂ ਲਈ ਸਾਲਾਨਾ ਲਾਇਸੈਂਸ ਨਵੀਨੀਕਰਣ ਫੀਸ ਘਟਾ ਦਿੱਤੀ ਗਈ ਸੀ ਜਿਹਨਾਂ ਕੋਲ ਇੱਕ ਯਾਤਰੀ ਨਿਰਦੇਸ਼ਤ ਵਾਹਨ ਅਧਿਕਾਰ (ਫaਸਸeਨਗeਰ ਧਰਿeਚਟeਦ ੜeਹਚਿਲe ਅੁਟਹੋਰਜ਼ਿaਟਿਨ) ਹਨ ਅਤੇ ਇਸ ਵਿੱਚ ਟੈਕਸੀ ਅਤੇ ਲੀਮੋਜ਼ੀਨ ਓਪਰੇਟਰ ਸ਼ਾਮਲ ਹਨ। ਪਿਛਲੇ ਸਮੇਂ ਦੌਰਾਨ ਇਸ ਲਾਇਸੈਂਸ ਵਾਲਿਆਂ ਨੇ ਬਿਨਾਂ ਕਿਸੇ ਓਵਰਆਲ ਫੀਸ (ਸਮੁੱਚੀ ਫੀਸ) ਕੈਪ ਦੇ ḙ੧੦੦ ਪ੍ਰਤੀ ਵਾਹਨ ਦੀ ਸਾਲਾਨਾ ਫੀਸ ਅਦਾ ਕੀਤੀ, ਪਰ ਹੁਣ ਇਹ ḙ੫,੦੦੦ ਦੀ ਲਾਇਸੈਂਸ ਫੀਸ ਕੈਪ ਦੇ ਨਾਲ ḙ੫੦ ਪ੍ਰਤੀ ਵਾਹਨ ਘਟਾ ਦਿੱਤੀ ਗਈ ਹੈ।

“ਕੋਵਿਡ-੧੯ ਮਹਾਂਮਾਰੀ ਦੇ ਨਤੀਜੇ ਵਜੋਂ ਸਾਡੇ ਉਦਯੋਗ ਉੱਤੇ ਵਿਸ਼ੇਸ਼ ਪ੍ਰਭਾਵ ਪਏ ਹਨ, ਜਿਵੇਂ ਕਿ ਹੋਰ ਵੀ ਬਹੁਤ ਸਾਰੇ ਉਦਯੋਗਾਂ ਲਈ ਅਜਿਹਾ ਹੋਇਆ ਹੈ”, ਵੈਨਕੂਵਰ ਟੈਕਸੀ ਐਸੋਸੀਏਸ਼ਨ ਦੀ ਬੁਲਾਰੀ ਕੈਰੋਲੀਨ ਬਾਓਰ ਨੇ ਕਿਹਾ। “ਅਸੀਂ ਸੂਬੇ ਨਾਲ ਨੇੜਿਓਂ ਕੰਮ ਕਰ ਰਹੇ ਹਾਂ ਅਤੇ ਇਸ ਤਬਦੀਲੀ ਤੋਂ ਖੁਸ਼ ਹਾਂ ਅਤੇ ਮੇਰਾ ਮੰਨਣਾ ਹੈ ਕਿ ਇਸ ਨਾਲ ਚੁਣੌਤੀ ਭਰਪੂਰ ਸਮੇਂ ਦੌਰਾਨ ਸਾਡੇ ਉਦਯੋਗ ਨੂੰ ਸਹਿਯੋਗ ਮਿਲੇਗਾ”।

ਕੋਵਿਡ-੧੯ ਮਹਾਂਮਾਰੀ ਦੇ ਦੌਰਾਨ ਯਾਤਰੀ ਆਵਾਜਾਈ ਉਦਯੋਗ ਨੂੰ ਸਹਾਇਤਾ ਦੇਣ ਲਈ ਵਾਧੂ ਆਰਜ਼ੀ ਉਪਾਅ ਵੀ ਪੇਸ਼ ਕੀਤੇ ਗਏ ਹਨ, ਇਹਨਾਂ ਵਿੱਚ ਸ਼ਾਮਲ ਹਨ:

• ਕੋਵਿਡ-੧੯ ਦੌਰਾਨ ਸਾਰੇ ਓਪਰੇਟਰਾਂ ਲਈ ਪਲੇਟ ਫੀਸ ਮੁਆਫ ਕਰਨਾ।
• ਯੋਗ ਲਾਇਸੈਂਸਧਾਰਕਾਂ ਨੂੰ ਆਪਣੀ ਯਾਤਰੀ ਆਵਾਜਾਈ ਦੀ ਨਵੀਨੀਕਰਣ ਫੀਸ ਨੂੰ ਛੇ ਮਹੀਨਿਆਂ ਲਈ ਮੁਲਤਵੀ ਕਰਨ ਦੀ ਆਗਿਆ ਦੇਣਾ।
• ਬੀਮੇ ਦੇ ਭੁਗਤਾਨਾਂ ਨੂੰ ਫਲੀਟ ਅਤੇ ਗੈਰ-ਫਲੀਟ ਗਾਹਕਾਂ ਲਈ ਆਰਜ਼ੀ ਤੌਰ ‘ਤੇ ਮੁਅੱਤਲ ਕਰਨ ਦੀ ਆਗਿਆ ਦੇਣਾ।

“ਮਹਾਂਮਾਰੀ ਦੌਰਾਨ ਟੈਕਸੀ ਅਤੇ ਲੀਮੋ ਉਦਯੋਗ ਵਿਚ ਕੰਮ ਕਰਨ ਵਾਲੇ ਓਪਰੇਟਰਾਂ ਅਤੇ ਡਰਾਈਵਰਾਂ ਨੇ ਕਾਰਾਂ ਨੂੰ ਸਾਫ਼ ਰੱਖਣ ਅਤੇ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ‘ਤੇ ਕੇਂਦਰਿਤ ਨਵੇਂ ਉਪਾਆਂ ਨਾਲ ਯਾਤਰੀਆਂ ਦੀ ਸੁਰੱਖਿਆ ਲਈ ਸਖਤ ਮਿਹਨਤ ਕੀਤੀ, ਟਰੀਵੀਨਾ ਨੇ ਕਿਹਾ। “ਇਹ ਕੰਮ ਇਸ ਜ਼ਰੂਰੀ ਸੇਵਾ ਨੂੰ ਬਣਾਈ ਰੱਖਣ ਵਿਚ ਬਹੁਤ ਮਹੱਤਵਪੂਰਣ ਰਿਹਾ ਹੈ” ।

ਇਨ੍ਹਾਂ ਉਪਾਵਾਂ ਤੋਂ ਇਲਾਵਾ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਨੇ ਪਹਿਲਕਦਮੀਆਂ ਦੇ ਇੱਕ ਪੈਕੇਜ ਰਾਹੀਂ ਡਰਾਈਵਰਾਂ ਲਈ ਨਿਰਪੱਖਤਾ ਦਾ ਸਮਰਥਨ ਕਰਨ ਲਈ ਕੰਮ ਕੀਤਾ ਹੈ, ਜਿਸ ਵਿੱਚ ਸ਼ਾਮਲ ਹਨ:

• ਇੱਕ ਵਧੇਰੇ ਲਚਕਦਾਰ, ਦੂਰੀ-ਆਧਾਰਿਤ ਬੀਮਾ ਉਤਪਾਦ ਨੂੰ ਲਾਗੂ ਕਰਨਾ, ਜੋ ਆਈ ਸੀ ਬੀ ਸੀ ਹੁਣ ਟੈਕਸੀ ਉਦਯੋਗ ਲਈ ਪੇਸ਼ ਕਰਦੀ ਹੈ, ਉਹੋ ਜਿਹਾ ਹੀ ਜੋ ਰਾਈਡ-ਹੇਲ ਲਈ ਉਪਲੱਬਧ ਹੈ। ਇਹ ਉਤਪਾਦ ੧ ਮਈ, ੨੦੨੦ ਨੂੰ ਉਪਲੱਬਧ ਹੋਇਆ।
• ਇਸ ਗੱਲ ‘ਤੇ ਨਿਰੰਤਰ ਕੰਮ ਜਾਰੀ ਰੱਖਣਾ ਕਿ ਕਿਵੇਂ ਰਾਈਡ-ਹੇਲ ਯਾਤਰਾਵਾਂ ਲਈ ਪ੍ਰਤੀ ਟਰਿੱਪ ਫੀਸ ਟੈਕਸੀ ਉਦਯੋਗ ਵਿੱਚ ਪਹੁੰਚਯੋਗ ਵਾਹਨਾਂ ਦਾ ਸਮਰਥਨ ਕਰ ਸਕਦੀ ਹੈ।
• ਰਾਈਡ-ਹੇਲ ਅਤੇ ਟੈਕਸੀ ਦੋਵਾਂ ਡਰਾਈਵਰਾਂ ਨੂੰ ਕਲਾਸ ੪ ਦਾ ਲਾਇਸੈਂਸ ਲੈਣਾ ਪਵੇਗਾ ਅਤੇ ਉਹਨਾਂ ਨੂੰ ਇੱਕੋ ਜਿਹੀਆਂ ਅਪਰਾਧਿਕ ਰਿਕਾਰਡ ਜਾਂਚਾਂ ਕਰਵਾਉਣੀਆਂ ਪੈਣਗੀਆਂ।
• ੨੦੧੮ ਵਿੱਚ ਮੰਤਰਾਲੇ ਨੇ ਟੈਕਸੀ ਲਾਇਸੈਂਸਧਾਰਕਾਂ ਨੂੰ ਸੂਬੇ ਵਿਚ ਰਾਈਡ-ਹੇਲਿੰਗ ਕਾਨੂੰਨੀ ਬਣਨ ਤੋਂ ਪਹਿਲਾਂ ਆਪਣੇ ਫਲੀਟ ਅਕਾਰ ਵਿਚ ੧੫% ਵਾਧਾ ਕਰਨ ਦੀ ਆਗਿਆ ਦਿੱਤੀ।

ਯਾਤਰੀ ਆਵਾਜਾਈ ਸ਼ਾਖਾ (The Passenger Transportation Branch) ਨੇ ਕੋਵਿਡ-੧੯ ਦੌਰਾਨ ਕਮਰਸ਼ੀਅਲ ਪੈਸੇਂਜਰ ਵਹੀਕਲ (ਵਪਾਰਕ ਯਾਤਰੀ ਵਾਹਨ) ਉਦਯੋਗ ਲਈ ਸਭ ਤੋਂ ਵਧੀਆ ਅਭਿਆਸ (ਬeਸਟ ਪਰaਚਟਚਿeਸ) ਜਾਰੀ ਕੀਤੇ ਹਨ ਅਤੇ ਵਰਕਸੇਫ ਬੀ ਸੀ ਦੀ ਸਹਾਇਤਾ ਨਾਲ ਕੋਵਿਡ ਸੁਰੱਖਿਆ ਯੋਜਨਾਵਾਂ ਦੇ ਵਿਕਾਸ ਦਾ ਸਮਰਥਨ ਕਰਦੇ ਹਨ।