ਪ੍ਰਿਯੰਕਾ ਦੇ ਇੱਕ ਸੀਨ ‘ਤੇ ਰੋਇਆ ਨਿਕ

0
1025

ਪਿਯੰਕਾ ਚੋਪੜਾ ਛੇਤੀ ਹੀ ਫਿਲਮ ਸਕਾਈ ਇਜ਼ ਪਿੰਕ ਨਾਲ ਬਾਲੀਵੁੱਡ ‘ਚ ਵਾਪਸੀ ਕਰਨ ਜਾ ਰਹੀ ਹੈ। ਪ੍ਰਿਯੰਕਾ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦਸੰਬਰ ਵਿੱਚ ਉਸ ਦ ਵਿਆਹ ਤੋਂ ਠੀਕ ਚਾਰ ਦਿਨ ਪਹਿਲਾਂ ਖ਼ਤਮ ਹੋਈ ਸੀ। ਫਿਲਮ ਦੇ ਕਲਾਈਮੈਕਸ ਦੀ ਸ਼ੂਟਿੰਗ ਦੌਰਾਨ ਨਿਕ ਉਸ ਨੂੰ ਮਿਲਣ ਲਈ ਸੈੱਟ ਤੇ ਪਹੁੰਚਿਆ ਸੀ। ਪ੍ਰਿਯੰਕਾ ਨੇ ਦੱਸਿਆ, ”ਮੈਂ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਫਿਲਮ ਦਾ ਕਲਾਈਮੈਕਸ ਬਹੁਤ ਭਾਵੁਕ ਕਰਨ ਵਾਲਾ ਹੈ।
ਜਦੋਂ ਮੈਂ ਇੱਕ ਇੰਟੈਸ ਸੀਨ ਸ਼ੁਟ ਕਰ ਰਹੀ ਸੀ ਤਾਂ ਫਿਲਮ ਦੀ ਨਿਰਦੇਸ਼ਕਾ ਸ਼ੋਨਾਲੀ ਬੋਸ ਨੂੰ ਪਿੱਛੋਂ ਕਿਸੇ ਦੇ ਡੁਸਕਣ ਦੀ ਆਵਾਜ਼ ਆਈ। ਉਸ ਨੇ ਮੁੜ ਕੇ ਦੇਖਿਆ ਤਾਂ ਉਹ ਨਿਕ ਸੀ, ਜੋ ਮੇਰੇ ਸੀਨ ਨੂੰ ਦੇਖ ਕੇ ਆਪਣੀਆਂ ਅੱਖਾਂ ਵਿੱਚ ਅੱਥਰੂ ਆਉਣ ਤੋਂ ਰੋਕ ਨਹੀਂ ਸੱਕਿਆ ਸੀ।