ਸਰੀ ਤੋਂ ਮੰਦਭਾਗੀ ਖਬਰ, 18 ਸਾਲਾ ਪੰਜਾਬੀ ਨੌਜਵਾਨ ਮਹਿਕਪ੍ਰੀਤ ਸਿੰਘ ਸੇਠੀ ਦਾ ਛੁਰਾ ਮਾਰਕੇ ਕਤਲ

0
319
Photo: IHIT

ਕੈਨੇਡਾ ਵਿਚ ਆਏ ਦਿਨ ਵਾਰਦਾਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਤਾਜਾ ਮਾਮਲਾ ਸਰੀ ਦੇ ਤਮਨਵੀਸ ਸੈਕੰਡਰੀ ਸਕੂਲ ਦਾ ਹੈ, ਜਿੱਥੇ 18 ਸਾਲਾ ਪੰਜਾਬੀ ਗੱਭਰੂ ਮਹਿਕਪ੍ਰੀਤ ਸਿੰਘ ਸੇਠੀ ਦਾ ਸਕੂਲ ਦੀ ਪਾਰਕਿੰਗ ਵਿੱਚ ਹੀ ਛੁਰਾ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਹੈ।
ਇਸ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ 17 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਵੇਲੇ ਪਾਰਕਿੰਗ ਵਿੱਚ ਹੋਰ ਵੀ ਬੱਚੇ ਮੌਜੂਦ ਸਨ। ਮਹਿਕਪ੍ਰੀਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸਨੂੰ ਬਚਾਇਆ ਨਾ ਜਾ ਸਕਿਆ।