ਇਕ ਪਲੇਟ ਕਬਾਬ ਦੀ ਕੀਮਤ 2.07 ਲੱਖ ਰੁਪਏ

0
40

ਯੇਰੂਸ਼ਲਮ ਵਿੱਚ ਇੱਕ ਅਮਰੀਕੀ ਮਹਿਲਾ ਟੂਰਿਸਟ ਨਾਲ ਅਜੀਬੋ ਗਰੀਬ ਘਟਨਾ ਵਾਪਰੀ। ਅਸਲ ਵਿੱਚ ਉਸ ਨੇ ਉਥੇ ਇੱਕ ਰੈਸਟੋਰੈਂਅ ਨੂੰ ਇੱਕ ਪਲੇਟ ਕਬਾਬ ਦਾ ਆਰਡਰ ਦਿੱਤਾ, ਜਿਸ ਦਾ ਭੁਗਤਾਨ ਉਸ ਨੇ ਆਪਣੇ ਕ੍ਰੈਡਿਟ ਕਾਰਡ ਰਾਹੀਂ ਕੀਤਾ। ਰੈਸਟੋਰੈਂਟ ਨੇ ਉਸ ਦੇ ਕ੍ਰੈਡਿਟ ਕਾਰਡ ਤੋਂ ੨.੦੭ ਲੱਖ ਰੁਪਏ ਕੱਟ ਲਏ, ਜਿਸ ਤੋਂ ਬਾਅਦ ਔਰਤ ਨੇ ਫੇਸਬੁੱਕ ਜ਼ਰੀਏ ਮਦਦ ਦੀ ਅਪੀਲ ਕੀਤੀ। ਲੌਰਾ ਜਿਸ ਨਾਂ ਦੀ ਔਰਤ ਨੇ ਸੋਸ਼ਲ ਮੀਡੀਆ ਤੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਫੇਸਬੁੱਕ ਦੇ ਸੀਕ੍ਰੇਟ ਯੇਰੂਸ਼ਲਮ ਗਰੁੱਪ ਵਿੱਚ ਲਿੱਖਿਆ, ਮੈਨੂੰ ਮਦਦ ਚਾਹੀਦੀ ਹੈ, ਕੀ ਕੋਈ ਓਲਡਸਿਟੀ ਸ਼ਰਵਮਾ ਨਾਮੀ ਰੈਸਟੋਰੈਂਟ ਦਾ ਪਤਾ ਦਾ ਸਕਦਾ ਹੈ? ਇਸ ਰੈਸਟੋਰੈਂਟ ਦੇ ਮੇਰੇ ਤੋਂ ਇੱਕ ਪਲੇਟ ਕਬਾਬ ਲਈ ੨.੦੭ ਲੱਖ ਰੁਪਏ ਚਾਰਜ ਕੀਤੇ ਹਨ। ਜਿਫ ਨੇ ਇਹ ਵੀ ਕਿਹਾ ਕਿ ਰੈਸਟੋਰੈਂਟ ਦੇ ਮਾਲਕ ਨੇ ਮੰਨਿਆ ਕਿ ਉਨ੍ਹਾਂ ਤੋਂ ਗਲਤੀ ਨਾਲ ਇੰਨੀ ਜ਼ਿਆਦਾ ਰਕਮ ਵਸੂਲ ਗਈ। ਰੈਸਟੋਰੈਂਟ ਨੇ ੧੨ ਅਗਸਤ ਨੂੰ ਉਸ ਔਰਤ ਨੁੰ ਰਿਫੰਡ ਦੇਣ ਦਾ ਵਾਅਦਾ ਕੀਤਾ ਸੀ ਪਰ ੨ ਸਤੰਬਰ ਤੱਕ ਉਸ ਨੂੰ ਰਿਫੰਡ ਨਹੀਂ ਮਿਲ ਸਕਿਆ ਸੀ। ਜ਼ਿਕਰਯੋਗ ਹੈ ਕਿ ਇਸ ਰੈਸਟੋਰੈਂਟ ਵਿੱਚ ਕ੍ਰੈਡਿਟ ਕਾਰਡ ਤੇ ਓਵਰਚਾਰਜ ਕਰਨ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਮਈ ਵਿੱਚ ਇੱਕ ਅਮਰੀਕੀ ਟੂਰਿਸਟ ਤੋਂ ਗ੍ਰੀਨ ਆਈਲੈਂਡ ਮਿਕੋਨੋਸ ਤੇ ੬੫ ਹਜ਼ਾਰ ਰੁਪਏ ਵਸੂਲ ਲਏ ਗਏ ਸਨ।