‘ਮੱਛਰ ਕਰੋਨਾ ਵਾਇਰਸ ਨਹੀਂ ਫੈਲਾ ਸਕਦੇ’

0
991

ਵਾਸ਼ਿੰਗਟਨ: ਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕਰੋਨਾ ਵਾਇਰਸ ਲੋਕਾਂ ’ਚ ਮੱਛਰਾਂ ਰਾਹੀਂ ਨਹੀਂ ਫੈਲ ਸਕਦਾ। ਡਬਲਿਊਐਚਓ ਇਸ ਬਾਰੇ ਦਾਅਵਾ ਪਹਿਲਾਂ ਹੀ ਕਰ ਚੁੱਕਾ ਹੈ। ਜਰਨਲ ‘ਸਾਇੰਟਿਫਿਕ ਰਿਪੋਰਟਸ’ ਵਿਚ ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਸਾਰਸ-ਕੋਵ-2 ਵਾਇਰਸ ਜੋ ਕਿ ਕੋਵਿਡ-19 ਦਾ ਕਾਰਨ ਹੈ, ਮੱਛਰਾਂ ਨਾਲ ਨਹੀਂ ਫੈਲ ਸਕਦਾ। ਖੋਜ ਅਮਰੀਕਾ ਦੀ ਕਾਂਸਸ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਖੋਜੀਆਂ ਨੇ ਦਿਖਾਇਆ ਹੈ ਕਿ ਵਾਇਰਸ ਮੱਛਰਾਂ ਦੀਆਂ ਤਿੰਨ ਵੱਡੇ ਪੱਧਰ ਉਤੇ ਪਾਈਆਂ ਜਾਂਦੀਆਂ ਕਿਸਮਾਂ ’ਚ ਖ਼ੁਦ ਦੀ ਨਕਲ ਨਹੀਂ ਬਣਾ ਸਕਿਆ। ਉਨ੍ਹਾਂ ਕਿਹਾ ਕਿ ਜੇ ਮੱਛਰ ਕਿਸੇ ਕੋਵਿਡ ਪੀੜਤ ਦਾ ਖ਼ੂਨ ਚੂਸ ਕੇ ਕਿਸੇ ਤੰਦਰੁਸਤ ਨੂੰ ਵੀ ਕੱਟਦਾ ਹੈ ਤਾਂ ਵੀ ਬੀਮਾਰੀ ਨਹੀਂ ਫੈਲ ਸਕਦੀ।