ਕਰੋਨਾ ਦੇ ਨਿੱਤ ਨਵੇਂ ਕੇਸਾਂ ’ਚ ਭਾਰਤ ਨੰਬਰ ਇਕ

0
1438

ਜਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਨੁਸਾਰ 30 ਤੋਂ ਵੱਧ ਦੇਸ਼ਾਂ ਵਿੱਚ 1000 ਤੋਂ ਵੱਧ ਕਰੋਨਾਵਾਇਰਸ ਮਾਮਲੇ ਇਕ ਦਿਨ ਵਿੱਚ ਆ ਰਹੇ ਹਨ। ਰੋਜ਼ 10,000 ਤੋਂ ਵੱਧ ਕੇਸਾਂ ਵਾਲੇ ਦੇਸ਼ਾਂ ਵਿਚ ਸਭ ਤੋਂ ਉਪਰ ਭਾਰਤ ਹੈ, ਜਿਥੇ ਰੋਜ਼ ਔਸਤ 65,002 ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਉਸ ਤੋਂ ਬਾਅਦ ਬਰਾਜ਼ੀਲ 60,091, ਅਮਰੀਕਾ 52,799 ਅਤੇ ਕੋਲੰਬੀਆ 11,286 ਹਨ। ਉਧਰ ਵਿਸ਼ਵ ਪੱਧਰ ‘ਤੇ ਕਰੋਨਾਵਾਇਰਸ ਕਾਰਨ 765,038 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2.15 ਕਰੋੜ ਲੋਕ ਇਸ ਤੋਂ ਪੀੜਤ ਹਨ। ਚੀਨ ਵਿਚ ਦਸੰਬਰ 2019 ਵਿਚ ਪਹਿਲੇ ਕੇਸਾਂ ਦੀ ਪਛਾਣ ਹੋਣ ਤੋਂ ਬਾਅਦ 210 ਤੋਂ ਵੱਧ ਦੇਸ਼ਾਂ ਵਿੱਚ ਇਹ ਲਾਗ ਪੈਰ ਪਸਾਰ ਚੁੱਕੀ ਹੈ।ਸ਼ਨਿੱਚਰਵਾਰ ਨੂੰ ਜਾਰੀ ਰਿਪੋਰਟ ਦੇ ਅਨੁਸਾਰ ਰੋਜ਼ 1000 ਅਤੇ 10,000 ਦੇ ਵਿਚਕਾਰ ਕੇਸ ਵਾਲੇ ਬਹੁਤੇ ਮੁਲਕ ਲਾਤੀਨੀ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਹਨ। ਪੇਰੂ ਵਿੱਚ ਰੋਜ਼ 9,441 ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਅਰਜਨਟੀਨਾ ਵਿੱਚ 7,498, ਮੈਕਸੀਕੋ ਵਿੱਚ 7,000 ਤੋਂ ਉੱਪਰ ਕੇਸ ਆ ਰਹੇ ਹਨ। ਇਸ ਤੋਂ ਬਾਅਦ ਚਿਲੀ 2,077, ਬੋਲੀਵੀਆ 1,388, ਡੋਮਿਨਿਕ ਰਿਪਬਲਿਕ 1,354, ਵੈਨੇਜ਼ੂਏਲਾ 1,281, ਗੁਆਟੇਮਾਲਾ 1,072, ਕੋਸਟਾ ਰੀਕਾ 1,072, ਪਨਾਮਾ 1,069 ਅਤੇ ਇਕੁਆਡੋਰ 1,066 ਹਨ।