ਪਬਜੀ ਖੇਡਣ ਤੋਂ ਰੋਕਣ ’ਤੇ ਨੌਜਵਾਨ ਵੱਲੋਂ ਖੁਦਕੁਸ਼ੀ

0
1047

ਜਲੰਧਰ: ਇੱਥੋਂ ਦੇ ਬਸਤੀ ਸ਼ੇਖ ਇਲਾਕੇ ’ਚ ਰਹਿਣ ਵਾਲੇ ਨੌਜਵਾਨ ਨੇ ਮਾਪਿਆਂ ਵੱਲੋਂ ਪਬਜੀ ਖੇਡਣ ਤੋਂ ਰੋਕਣ ’ਤੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਮੰਥਨ ਸ਼ਰਮਾ ਉਰਫ ਮਾਨਿਕ (20) ਪੁੱਤਰ ਚੰਦਰ ਸ਼ੇਖਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਥਨ ਸ਼ਰਮਾ ਮੋਬਾਈਲ ’ਤੇ ਪਬਜੀ ਗੇਮ ਖੇਡਣ ਵਿਚ ਇੰਨਾ ਰੁੱਝਾ ਰਹਿੰਦਾ ਸੀ ਕਿ ਪੜ੍ਹਾਈ ’ਚ ਵੀ ਉਸ ਦਾ ਧਿਆਨ ਘੱਟ ਗਿਆ ਸੀ। ਉਹ ਬੀ. ਕਾਮ ਦੂਜਾ ਸਾਲ ਦਾ ਵਿਦਿਆਰਥੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰ. 5 ਦੀ ਪੁਲੀਸ ਦੇ ਐੱਸਐੱਚਓ ਰਵਿੰਦਰ ਕੁਮਾਰ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਮ੍ਰਿਤਕ ਕੋਲੋਂ ਮਿਲੇ ਖੁਦਕੁਸ਼ੀ ਪੱਤਰ ਵਿੱਚ ਸਿਰਫ ਇੰਨਾ ਹੀ ਲਿਖਿਆ ਹੋਇਆ ਸੀ ਕਿ ‘ਮੈਂ ਬਹੁਤ ਬੁਰਾ ਹਾਂ’। ਮੰਥਨ ਸ਼ਰਮਾ ਨੇ ਘਰ ਦੇ ਪਿਛਲੇ ਕਮਰੇ ਵਿੱਚ ਖੁਦ ਨੂੰ ਬੰਦ ਕਰ ਲਿਆ ਤੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਖੁਦਕੁਸ਼ੀ ਕਰ ਲਈ। ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ।