ਪੰਜਾਬ ’ਚ ਕਰੋਨਾ ਕਾਰਨ 10 ਹੋਰ ਮੌਤਾਂ

0
753

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ 10 ਹੋਰ ਕਰੋਨਾ ਪੀੜਤਾਂ ਦੀ ਮੌਤਾਂ ਹੋਣ ਨਾਲ ਕਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 370 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਲੁਧਿਆਣਾ ਵਿੱਚ 4, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਪਟਿਆਲਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਇੱਕ ਦਿਨ ’ਚ 511 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ 15,456 ਹੋ ਗਈ ਹੈ। ਅੰਕੜਿਆਂ ਅਨੁਸਾਰ ਲੁਧਿਆਣਾ ਵਿੱਚ 143, ਫਿਰੋਜ਼ਪੁਰ 73, ਅੰਮ੍ਰਿਤਸਰ ਵਿੱਚ 69, ਜਲੰਧਰ ਵਿੱਚ 67, ਫਰੀਦਕੋਟ 24, ਮੁਹਾਲੀ ਵਿੱਚ 18, ਤਰਨ ਤਾਰਨ ਤੇ ਸੰਗਰੂਰ ਵਿੱਚ 15-15, ਬਠਿੰਡਾ ਤੇ ਪਟਿਆਲਾ ਵਿੱਚ 14-14, ਕਪੂਰਥਲਾ ਵਿੱਚ 13, ਬਰਨਾਲਾ ਵਿੱਚ 12, ਮੁਕਤਸਰ ਤੇ ਮੋਗਾ ਵਿੱਚ 10-10, ਪਠਾਨਕੋਟ ਵਿੱਚ 5, ਹੁਸ਼ਿਆਰਪੁਰ ਵਿੱਚ 4, ਫਾਜ਼ਿਲਕਾ ਵਿੱਚ 3 ਤੇ ਗੁਰਦਾਸਪੁਰ ਵਿੱਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਤੱਕ 10509 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕੁੱਲ 5 ਲੱਖ 72 ਹਜ਼ਾਰ 67 ਸੈਂਪਲ ਲਏ ਗਏ ਹਨ।