ਗੁਰਦਾਸ ਮਾਨ ਦੇ ਪੋਸਟਰ ‘ਤੇ ਕਾਲਖ਼ ਮਲੀ

0
960

ਜਲੰਧਰ: ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅੱਜ ਸਿੱਖ ਯੂਥ ਆਫ ਪੰਜਾਬ ਦੇ ਜਲੰਧਰ ਯੂਨਿਟ ਨੇ ਗੁਰਦਾਸ ਮਾਨ ਵਿਰੁੱਧ ਨਕੋਦਰ ਚੌਕ ‘ਚ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨਾਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ‘ਤੇ ਗੁਰਦਾਸ ਮਾਨ ਵਿਰੁੱਧ ਤਿੱਖੀ ਸ਼ਬਦਾਵਲੀ ਲਿਖੀ ਹੋਈ ਸੀ। ਇਨ੍ਹਾਂ ਵਿਚ ਗੁਰਦਾਸ ਮਾਨ ਦੀ ਫੋਟੋ ਵਾਲੇ ਪੋਸਟਰ ਵੀ ਸ਼ਾਮਿਲ ਸਨ ਜਿਨ੍ਹਾਂ ‘ਤੇ ਉਹ ਕਾਲਖ ਮਲ਼ ਰਹੇ ਸਨ। ਜਥੇਬੰਦੀ ਦੇ ਆਗੂ ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮਾਂ ਬੋਲੀ ਪੰਜਾਬੀ ਦੇ ਹੱਕ ਅਤੇ ਇਕ ਦੇਸ਼ ਇਕ ਭਾਸ਼ਾ ਦੇ ਵਿਰੋਧ ਵਿਚ ਕੀਤਾ ਗਿਆ ਹੈ। ਸਤਵੀਰ ਸਿੰਘ ਜਮਸ਼ੇਰ ਤੇ ਮਲਕੀਤ ਸਿੰਘ ਭਿੰਡਰ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮਾਂ ਬੋਲੀ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਦੇਣ।
ਸੂਬੇ ਵਿਚ ਪੰਜਾਬੀ ਦੇ ਹੱਕ ‘ਚ ਉੱਠੀ ਆਵਾਜ਼ ਦੌਰਾਨ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਅਧਿਕਾਰੀਆਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨੇ ਲਾਜ਼ਮੀ ਕੀਤੇ ਜਾਣ।