ਭਾਰਤ, ਚੀਨ ਤੇ ਰੂਸ ਨੂੰ ਸ਼ੁੱਧ ਹਵਾ ਦੀ ਪ੍ਰਵਾਹ ਨਹੀਂ: ਟਰੰਪ

0
992

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਸ਼ ਲਾਇਆ ਹੈ ਕਿ ਭਾਰਤ, ਚੀਨ ਅਤੇ ਰੂਸ ਹਵਾ ਪ੍ਰਦੂਸ਼ਣ ਰੋਕਣ ਲਈ ਕੁਝ ਨਹੀਂ ਕਰਦੇ ਤੇ ਇਸ ਕਾਰਨ ਹੀ ਅਮਰੀਕਾ ‘ਇਕਤਰਫ਼ਾ ਅਤੇ ਊਰਜਾ ਦੀ ਬਰਬਾਦੀ ਕਰਨ ਵਾਲੇ’ ਪੈਰਿਸ ਸਮਝੌਤੇ ਤੋਂ ਵੱਖ ਹੋਇਆ ਹੈ। ਟੈਕਸਾਸ ਦੇ ਮਿਡਲੈਂਡ ਵਿੱਚ ਊਰਜਾ ਤੇ ਪਰਮੀਅਨ ਬੇਸਿਨ ’ਤੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਇਹ ਸਜ਼ਾਬੱਧ ਪਾਬੰਦੀਆਂ ਲਾਗੂ ਕਰਨ…ਤੇ ਪਾਬੰਦੀਆਂ ਤੋਂ ਪਾਰ…ਵਾਸ਼ਿੰਗਟਨ ਦੇ ਕੱਟੜ ਖੱਬੇ ਪੱਖੀ, ਸਨਕੀ ਡੈਮੋਕਰੇਟਸ’ ਵੱਡੀ ਗਿਣਤੀ ’ਚ ਅਮਰੀਕੀ ਨੌਕਰੀਆਂ, ਫੈਕਟਰੀਆਂ ਤੇ ਉਦਯੋਗ ਚੀਨ ਤੇ ਦੂਜੇ ਹੋਰ ਪ੍ਰਦੂਸ਼ਣ ਫੈਲਾਉਣ ਵਾਲੇ ਮੁਲਕਾਂ ਹਵਾਲੇ ਕਰ ਦਿੰਦੇ।
ਸ੍ਰੀ ਟਰੰਪ ਨੇ ਕਿਹਾ,‘ ਉਹ ਸਾਨੂੰ ਆਪਣੀ ਹਵਾ ਦੀ ਗੁਣਵੱਤਾ ’ਚ ਸੁਧਾਰ ਲਈ ਆਖਦੇ ਹਨ, ਪਰ ਚੀਨ ਆਪਣੀ ਹਵਾ ਦੀ ਗੁਣਵੱਤਾ ਦਾ ਖਿਆਲ ਨਹੀਂ ਰੱਖਦਾ। ਸਪੱਸ਼ਟ ਤੌਰ ’ਤੇ ਭਾਰਤ ਆਪਣੀ ਹਵਾ ਦੇ ਮਿਆਰ ਦਾ ਧਿਆਨ ਨਹੀਂ ਰੱਖਦਾ। ਰੂਸ ਆਪਣੀ ਹਵਾ ਦੀ ਗੁਣਵੱਤਾ ਦਾ ਖਿਆਲ ਨਹੀਂ ਰੱਖਦਾ, ਪਰ ਅਸੀਂ ਰੱਖਦੇ ਹਾਂ। ਜਦੋਂ ਤੱਕ ਮੈਂ ਰਾਸ਼ਟਰਪਤੀ ਹਾਂ, ਅਸੀਂ ਹਮੇਸ਼ਾਂ ਅਮਰੀਕਾ ਨੂੰ ਪਹਿਲ ਦੇਵਾਂਗੇ। ਇਹ ਬਹੁਤ ਹੀ ਸਪੱਸ਼ਟ ਹੈ।’