ਸ਼੍ਰੀਲੰਕਾ ਤੇ ਲੰਡਨ ਦੇ ਜੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ

0
1431

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀਲੰਕਾ ਸੁਪਰੀਮ ਕੋਰਟ ਦੇ ਜੱਜ ਪੀ ਪਦਮਨ ਸਰਸੇਨਾ ਤੇ ਇੰਗਲੈਂਡ ਦੇ ਲੰਡਨ ਹਾਈਕੋਰਟ ਦੇ ਜੱਜ ਬੀਬੀ ਪਰਮਜੀਤ ਕੌਰ (ਡੋਮ ਬੌਬੀ ਚੀਮਾ) ਨੇ ਨਤਮਸਤਕ ਹੋ ਕੇ ਸਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਹਰੀ ਨਾਮ ਸਿੰਘ ਖਾਲਸਾਵੀ ਮੌਜੂਦ ਸਨ। ਉਨ੍ਹਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ੍ਰੀਲੰਕਾ ਸੁਪਰੀਮ ਕੋਰਟ ਦੇ ਜੱਜ ਪੀ. ਪਦਮਨ ਸਰਸੇਨਾ ਨੇ ਕਿਹਾ ਕਿ ਵਿਸਵ ਦੇ ਮਹਾਨ ਰੂਹਾਨੀ ਕੇਂਦਰ ਸੱਚਖੰਡ ਸੀ ਹਰਿਮੰਦਰ ਸਾਹਿਬ ਵਿਖੇ ਆ ਕੇ ਉਨ੍ਹਾਂ ਨੂੰ ਪ੍ਰਸੰਨਤਾ ਹੋਈ
ਹੈ।
ਲੰਡਨ ਹਾਈਕੋਰਟ ਦੀ ਜੱਜ ਡੇਮ ਬੌਬੀ ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਪਾਵਨ ਅਸਥਾਨ ਤੇ ਨਤਮਸਤਕ ਹੋਣ ਦਾ ਅਨੁਭਵ ਪ੍ਰੇਰਣਾ ਤੇ ਉਤਸ਼ਾਹ ਵਾਲਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਹੈ।