ਆਸਟ੍ਰੇਲੀਆ ਦੇ ਜੰਗਲਾਂ ‘ਚ ਅੱਗ ਲੱਗਣ ਨਾਲ 48 ਕਰੋੜ ਜੰਗਲੀ ਜੀਵਾਂ ਦੀ ਮੌਤ

0
841

ਸਿਡਨੀ: ਆਸਟ੍ਰੇਲੀਆ ਦੇ ਜੰਗਲਾਂ ਵਿੱਚ 4 ਮਹੀਨਿਆਂ ਤੋਂ ਜਾਰੀ ਅੱਗ ਨਾਲ ਕਰੀਬ ੫੦ ਕਰੋੜ ਪਸ਼ੂ ਪੰਛੀ ਸੜ ਕੇ ਮਰ ਚੁੱਕੇ ਹਨ, ਜਾਂ ਗੰਭੀਰ ਤੌਰ ਤੇ ਉਨਾਂ ਨੂੰ ਨੁਕਸਾਨ ਪੁੱਜਾ ਹੈ। ਅੱਗ ਦਾ ਸਭ ਤੋਂ ਬੁਰਾ ਪ੍ਰਭਾਵ ਕੋਆਲਾ ਤੇ ਪਿਆ ਹੈ। ਨਿਊ ਸਾਊਥ ਵੇਲਜ਼ ਦੇ ਮੁੱਧ ਉੱਤਰੀ ਇਲਾਕੇ ਵਿੱਚ ਸਭ ਤੋਂ ਵੱਧ ਕੋਆਲਾਂ ਰਹਿੰਦੇ ਹਨ। ਜੰਗਲਾਂ ਵਿੱਚ ਲੱਗੀ ਅੱਗ ਦੇ ਕਾਰਨ ਉਨਾਂ ਦੀ ਆਬਾਦੀ ਵਿੱਚ ਭਾਰੀ ਰਿਕਾਵਟ ਆਈ ਹੈ। ਹੋਣ ਵਾਲੇ ਜਾਨਵਰਾਂ ਵਿੱਚ ਬਣਧਾਰੀ ਪਸ਼ੂ, ਪੰਛੀ ਤੇ ਰਗਨ ਜੀਵ ਸਾਰੇ ਸ਼ਾਮਿਲ ਹਨ।