ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਾਲ 2023 ਦੀ ਸ਼ੁਰੂਆਤ ਤੋਂ ਕੈਨੇਡਾ’ਚ ਓਪਨ ਵਰਕ ਪਰਮਿਟ ਧਾਰਕਾਂ ਦੇ ਪਤੀ/ਪਤਨੀ ਵੀ ਕੰਮ ਕਰਨ ਦੇ ਯੋਗ ਹੋਣਗੇ। ਸਰਕਾਰ ਨੇ ਇਹ ਫ਼ੈਸਲਾ ਓਪਨ ਵਰਕ ਪਰਮਿਟ ਧਾਰਕਾਂ ਦੇ ਪਰਿਵਾਰਾਂ ਨੂੰ ਇਕੱਠਿਆਂ ਰੱਖਣ ਲਈ ਕੀਤਾ ਹੈ। ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ, ‘ਅੱਜ ਅਸੀਂ ਜੋ ਐਲਾਨ ਕਰਨ ਜਾ ਰਹੇ ਹਾਂ ਉਸ ਨਾਲ ਕੰਮ ਦੇਣ ਵਾਲਿਆਂ ਲਈ ਕਾਮੇ ਲੱਭਣੇ ਆਸਾਨ ਹੋਣਗੇ ਅਤੇ ਪਰਿਵਾਰ ਵੀ ਇਕੱਠੇ ਰਹਿ ਸਕਣਗੇ।’ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਕੈਨੇਡਾ ਦੇ ਦੋ ਲੱਖ ਤੋਂ ਵੱਧ ਵਰਕਰ ਆਪਣੇ ਪਰਿਵਾਰਾਂ ਨਾਲ ਰਹਿ ਸਕਣਗੇ ਤੇ ਕੰਮ ਕਰ ਸਕਣਗੇ। ਉਨ੍ਹਾਂ ਅਨੁਸਾਰ ਸਰਕਾਰ ਦੀ ਨਵੀਂ ਨੀਤੀ ਉਮੀਦ ਲਗਾਈ ਜਾ ਰਹੀ ਹੈ ਕਿ ਕੈਨੇਡਾ ਨੂੰ ਇੱਕ ਲੱਖ ਤੋਂ ਵੱਧ ਨਵੇਂ ਕਾਮੇ ਮਿਲਣਗੇ।
Warning: A non-numeric value encountered in /home/punjabijournal/public_html/wp-content/themes/Newspaper/includes/wp_booster/td_block.php on line 997
Notice: compact(): Undefined variable: limits in /home/punjabijournal/public_html/wp-includes/class-wp-comment-query.php on line 853
Notice: compact(): Undefined variable: groupby in /home/punjabijournal/public_html/wp-includes/class-wp-comment-query.php on line 853













