ਕੈਨੇਡਾ ਦੇ ਰੈਪਰ ਡਰੇਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਜਾਂਜਲੀ

0
871

ਲਾਸ ਏਂਜਲਸ: ਕੈਨੇਡੀਅਨ ਰੈਪਰ ਡਰੇਕ ਨੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਮੂਸੇਵਾਲਾ ਦੀ ਬੀਤੀ ਸ਼ਾਮ ਮਾਨਸਾ ਜ਼ਿਲ੍ਹੇ ਵਿੱਚ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡਰੇਕ ਨੇ ਇੰਸਟਾਗ੍ਰਾਮ ’ਤੇ ਮੂਸੇਵਾਲਾ ਅਤੇ ਉਸ ਦੀ ਮਾਂ ਦੀ ਫੋਟੋ ਸ਼ੇਅਰ ਕਰਕੇ ਗਾਇਕ ਦੀ ਮੌਤ ’ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਦੱਸਣਾ ਬਣਦਾ ਹੈ ਕਿ ਸਾਲ 2020 ਵਿੱਚ ਡਰੇਕ ਭਾਰਤ ਦੀਆਂ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਉਸ ਨੇ ਇੰਸਟਾਗ੍ਰਾਮ ’ਤੇ ਮੂਸੇਵਾਲਾ ਨੂੰ ਫਾਲੋ ਕਰਨਾ ਸ਼ੁਰੂ ਕੀਤਾ।