ਸਿੱਧੂ ਮੂਸੇਵਾਲਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

0
719

ਮਾਨਸਾ: ਇਥੋਂ ਨੇੜਲੇ ਪਿੰਡ ਜਵਾਹਰਕੇ ਵਿੱਚ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕੀਤੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ ਪਿੰਡ ਮੂਸਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਦੀ ਬਜਾਏ ਸਿੱਧੂ ਪਰਿਵਾਰ ਦੇ ਖੇਤ ਵਿੱਚ ਕੀਤਾ ਗਿਆ। ਗਾਇਕ ਦੀ ਅੰਤਿਮ ਯਾਤਰਾ 5911 ਟਰੈਕਟਰ-ਟਰਾਲੀ ਉੱਤੇ ਕੱਢੀ ਗਈ। ਅੰਤਿਮ ਸੰਸਕਾਰ ਮੌਕੇ ਪਿੰਡ ਮੂਸਾ ਵਿੱਚ ਲੋਕਾਂ ਦਾ ਸੈਲਾਬ ਉਮੜ ਆਇਆ। ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਲੋਕ ਵੱਡੀ ਗਿਣਤੀ ਗਾਇਕ ਦੀ ਇਕ ਆਖਰੀ ਝਲਕ ਵੇਖਣ ਲਈ ਪੁੱਜੇ। ਇਸ ਮੌਕੇ ਫਿਲਮ ਅਦਾਕਾਰ ਤੇ ਸਿਆਸਤਦਾਨ ਵੀ ਮੌਜੂਦ ਸਨ। ਪਿੰਡ ਮੂਸਾ ’ਚ ਅੱਜ ਹਰ ਇਕ ਅੱਖ ਨਮ ਹੋਈ।