ਚੋਣ ਜਿੱਤਣ ਲਈ ਟਰੂਡੋ ਤੇ ਸ਼ੀਅਰ ਨੇ ਵਿਗਿਆਪਨਾਂ ‘ਤੇ ਹਜ਼ਾਰਾਂ ਡਾਲਰ ਰੋੜ੍ਹੇ

0
1579

ਓਟਾਵਾ: ਕੈਨੇਡਾ ‘ਚ ਫੈਡਰਲ ਚੋਣਾ ਨੇੜੇ ਹਨ। ਅਜਿਹੇ ‘ਚ ਸਿਆਸੀ ਪਾਰਟੀਆਂ ਕੈਨੇਡੀਅਨ ਲੋਕਾਂ ਨੂੰ ਰਿਝਾਉਣ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ।
ਇਹ ਪਾਰਟੀਆਂ ਫੇਸਬੁੱਕ ਰਾਹੀਂ ਆਪਣੇ ਵਾਅਦਿਆਂ ਨੂੰ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਇਸ ਲਈ ਲਿਬਰਲ ਪਾਰਟੀ ਤੋਂ ਲੈ ਕੇ ਕੰਜ਼ਰਵੇਟਿਵ ਪਾਰਟੀ ਤੱਕ ਦੇ ਆਗੂਆਂ ਨੇ ਹਜ਼ਾਰਾਂ ਡਾਲਰ ਤੱਕ ਖਰਚ ਦਿੱਤੇ
ਹਨ।
ਜੂਨ ਮਹੀਨੇ ਤੋਂ ਸ਼ੁਰੂ ਹੋਏ ਚੋਣ ਪ੍ਰਚਾਰ ਦੌਰਾਨ ਲਿਬਰਲਾਂ ਤੇ ਕੰਜ਼ਰਵੇਟਿਵ ਪਾਰਟੀ ਨੇ ਫੇਸਬੁੱਕ ‘ਤੇ ਆਪਣੇ ਕਈ ਵਿਗਿਆਪਨ ਦਿੱਤੇ। ਆਮ ਜਨਤਾ ਦੇ ਹਜ਼ਾਰਾਂ ਡਾਲਰ ਖਰਚਣ ਦੇ ਮਾਮਲੇ ‘ਚ ਲਿਬਰਲ ਪਾਰਟੀ ਸਭ ਤੋਂ ਅੱਗੇ ਹੈ। ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਨੇ ਜੂਨ ਤੇ ਅੱਧੇ ਜੁਲਾਈ ਮਹੀਨੇ ‘ਚ ਲਿਬਰਲ ਪਾਰਟੀ ਤੇ ਆਪਣੇ ਨਿੱਜੀ ਫੇਸਬੁੱਕ ਪੇਜ ਦੇ ਵਿਗਿਆਪਨਾਂ ‘ਤੇ ਕਰੀਬ ੯੨,੩੦੭ ਡਾਲਰ ਖਰਚ
ਦਿੱਤੇ।
ਪਰ ਇਸ ਮਾਮਲੇ ‘ਚ ਕੰਜ਼ਰਵੇਟਿਵ ਪਾਰਟੀ ਦੇ ਐਂਡ੍ਰਿਊ ਸ਼ੀਅਰ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਪਾਰਟੀ ਤੇ ਨਿੱਜੀ ਵਿਗਿਆਪਨਾਂ ‘ਤੇ ਕਰੀਬ ੮੭,੪੪੧ ਡਾਲਰ ਖਰਚ ਦਿੱਤੇ। ਕੰਜ਼ਰਵੇਟਿਵ ਪਾਰਟੀ ਚੋਣਾਂ ਸਬੰਧੀ ਆਪਣੇ ਵਿਗਿਆਪਨਾਂ ‘ਚ ਸਭ ਤੋਂ ਜ਼ਿਆਦਾ ਪੈਸੇ ਖਰਚ ਕਰ ਰਹੀ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਲਿਬਰਲ ਪਾਰਟੀ ਵਲੋਂ ਫੇਸਬੁੱਕ ‘ਤੇ ਕਰੀਬ ੧੨੧੮ ਵਿਗਿਆਪਨ ਹਨ। ਲਿਬਰਲਾਂ ਨੇ ਪ੍ਰਤੀ ਵਿਗਿਆਪਨ ੭੫ ਡਾਲਰ ਖਰਚੇ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਤੇ ਪਾਰਟੀ ਦੇ ੨੮੪ ਵਿਗਿਆਪਨ ਫੇਸਬੁੱਕ ‘ਤੇ ਚਲ ਰਹੇ ਹਨ ਤੇ ਇਸ ਲਈ ਕਰੀਬ ੩੦੭ ਡਾਲਰ ਪ੍ਰਤੀ ਵਿਗਿਆਪਨ ਖਰਚੇ ਜਾ ਰਹੇ ਹਨ।
ਇਨ੍ਹਾਂ ਮੁੱਖ ਪਾਰਟੀਆਂ ਤੋਂ ਇਲਾਵਾ ਸਿੱਖ ਆਗੂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ.ਡੀ.ਪੀ. ਪਾਰਟੀ ਨੇ ਆਪਣੇ ਵਿਗਿਆਪਨਾਂ ‘ਤੇ ਸਿਰਫ ੩੯੨ ਡਾਲਰ ਖਰਚੇ ਉਥੇ ਹੀ ਗ੍ਰੀਮ ਪਾਰਟੀ ਨੇ ਆਪਣੇ ਵਿਗਿਆਪਨਾਂ ‘ਤੇ ੧,੦੩੬ ਡਾਲਰ ਤੇ ਬਲੋਕ ਕਿਊਬੀਕੋਸ ਨੇ ਸਿਰਫ ੩੮੪ ਡਾਲਰ ਹੀ ਆਪਣੇ ਵਿਗਿਆਪਨਾਂ ‘ਤੇ
ਖਰਚੇ।