ਬਜਟ ਨੂੰ ਸੰਤੁਲਿਤ ਕਰਦੇ ਹੋਏ ਤੁਹਾਡੇ ਲਈ ਕੰਮ ਕਰਦਿਆਂ

0
2579

ਜਿਸ ਤਰਾਂ੍ਹ ਇਸ ਹਫ਼ਤੇ ਬੱਚੇ ਸਕੂਲਾਂ ਵਿੱਚ ਵਾਪਸ ਗਏ ਹਨ, ਉਸੇ ਤਰਾਂ੍ਹ ਬੀ.ਸੀ. ਸਰਕਾਰ ਨੇ ਵੀ ਆਪਣੇ ਕੁਝ ਰਿਪੋਰਟ ਕਾਰਡ ਪ੍ਰਾਪਤ ਕਰ ਲਏ ਹਨ।
ਪਹਿਲੀ ਤਿਹਾਈ ਦੇ ਨਤੀਜੇ ਦਰਸਾਉਂਦੇ ਹਨ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਨਿਭਾਉਂਦੇ ਹੋਏ ਸਾਡੀ ਸਰਕਾਰ ਨੇ ਬਜਟ ਨੂੰ ਵੀ ਸੰਤੁਲਿਤ ਕੀਤਾ ਹੈ।
ਬੀ.ਸੀ. ਸਥਿਰ ਆਰਥਿਕ ਵਾਧੇ ਅਤੇ ਬਿਹਤਰ ਆਧਾਰ ਰੇਖਾ ਵੱਲ ਵੱਧ ਰਿਹਾ ਹੈ। ਅਸੀਂ ਕੈਨੇਡਾ ਨੂੰ ਤਨਖ਼ਾਹਾਂ ਵਿੱਚ ਵਾਧੇ ਵੱਲ ਵੀ ਤੋਰ ਰਹੇ ਹਾਂ। ਲਗਾਤਾਰ ੧੨ ਮਹੀਨਿਆਂ ਵਿੱਚ ਕੈਨੇਡਾ ਵਿੱਚ ਪਹਿਲੀ ਵਾਰ ਬੀ.ਸੀ. ਵਿੱਚ ਬੇਰੁਜ਼ਗਾਰੀ ਦਰ ਸਭ ਤੋਂ ਘੱਟ ਰਹੀ।ਉੱਚ ਤਨਖ਼ਾਹਾਂ ਅਤੇ ਫਾਇਦਿਆਂ ਸਮੇਤ ਫੁੱਲ ਟਾਈਮ ਨੌਕਰੀਆਂ ਦਾ ਮਤਲਬ ਹੈ ਕਿ ਸਾਡੀ ਆਰਥਿਕਤਾ ਜ਼ਿਆਦਾ ਲੋਕਾਂ ਲਈ ਬਿਹਤਰ ਕੰੰਮ ਕਰ ਰਹੀ ਹੇ।
ਪਿਛਲੀ ਸਰਕਾਰ ਜੋ ਵਿੱਤੀ ਗੜਬੜੀ ਛੱਡ ਕੇ ਗਈ ਸੀ, ਅਸੀਂ ਉਸਨੂੰ ਸਾਫ਼ ਕਰਨ ਲਈ ਮਿਹਨਤ ਨਾਲ ਕੰੰਮ ਕਰ ਰਹੇ ਹਾਂ। ਘਰਾਂ ਦੇ ਸੰਕਟ ਤੋਂ ਆਈ.ਸੀ.ਬੀ.ਸੀ. ਤੇ ਮਨੀ ਲੋਂਡਰਿੰਗ ਤੱਕ ਅਤੇ ਬੀ.ਸੀ. ਹਾਈਡਰੋ ਦੇ ਰੇਟ ਪੇਅਰਜ਼ ਦੀਆਂ ਭਵਿੱਖ ਦੀਆਂ ਪੀੜੀ੍ਹਆਂ ਲਈ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਵਧਾਈਆਂ ਕੀਮਤਾਂ ਤੱਕ। ਉਹਨਾਂ ਨੇ ਸੇਵਾਵਾਂ ਵਿੱਚ ਵੀ ਕਟੌਤੀ ਕੀਤੀ ਅਤੇ ਖਾਤਿਆਂ ਨੂੰ ਵਧਾਉਣ ਲਈ ਲਾਪਰਵਾਹੀ ਨਾਲ ਅਨੁਮਾਨਿਤ ਰੀਅਲ ਅਸਟੇਟ ਬਾਜ਼ਾਰ ਤੇ ਨਿਰਭਰ ਕੀਤਾ, ਜਿਸ ਨਾਲ ਨਾਂ ਤਾਂ ਲੋਕਾਂ ਨੂੰ ਕਫਾਇਤੀ ਘਰ ਮਿਲੇ ਤੇ ਨਾਂ ਹੀ ਵਪਾਰੀਆਂ ਨੂੰ ਕਾਮੇ।
ਸਾਡੀ ਸਰਕਾਰ ਸਿਰਫ਼ ਕੁਝ ਕੁ ਉੱਚ ਲੋਕਾਂ ਨੂੰ ਫਾਇਦਾ ਦੇਣ ਦੀ ਥਾਂ ਬੀ.ਸੀ. ਵਿੱਚ ਹਰ ਇੱਕ ਦੀ ਜ਼ਿੰਦਗੀ ਬਿਹਤਰ ਕਰਨ ਲਈ ਵੱਖਰੇ ਬਦਲ ਅਪਨਾ ਰਹੀ ਹੇ। ਇਸਦਾ ਭਾਵ ਇੱਕ ਮਜ਼ਬੂਤ, ਚਿਰਸਥਾਈ ਆਰਥਿਕਤਾ ਦਾ ਨਿਰਮਾਣ ਕਰਨਾ ਹੈ, ਜੋ ਸੂਬੇ ਦੇ ਹਰ ਹਿੱਸੇ ਦੇ ਲੋਕਾਂ ਲਈ ਵਧੀਆ ਨੌਕਰੀਆਂ ਅਤੇ ਮੌਕਿਆਂ ਦਾ ਨਿਰਮਾਣ ਕਰ ਸਕੇ।
ਘਰਾਂ ਦਾ ਸੰਕਟ ਆਰਥਿਕਤਾ ਲਈ ਮਾੜਾ ਹੈ। ਇਸਨੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ-ਪਰਿਵਾਰਾਂ, ਵਿਦਿਆਰਥੀਆਂ, ਬਜ਼ੁਰਗਾਂ ਨੂੰ –ਅਤੇ ਇਸਨੇ ਵਪਾਰਾਂ ਨੂੰ ਵੀ ਤੰਗ ਕੀਤਾ ਹੈ ਅਤੇ ਉਹ ਕਾਮਿਆਂ ਨੂੰ ਆਕਰਸ਼ਿਤ ਕਰਕੇ ਰੱਖ ਨਹੀਂ ਸਕੇ।ਅਸੀਂ ਘਰਾਂ ਦੇ ਸੰਕਟ ਤੇ ਲਗਾਮ ਲਗਾਉਣ ਲਈ ਕੰਮ ਕਰ ਰਹੇ ਹਾਂ ਅਤੇ ਬਾਜ਼ਾਰ ਹੁਣ ਨਿੰਯਤਰਣ ਵਿੱਚ ਆ ਰਿਹਾ ਹੈ। ਅਸੀਂ ਸਾਂਝੇਦਾਰੀ ਸਥਾਪਿਤ ਕਰਕੇ ਅਤੇ ਅਗਲੇ ੧੦ ਸਾਲਾਂ ਵਿੱਚ ੭ ਬਿਲੀਅਨ ਤੋਂ ਵੱਧ ਨਿਵੇਸ਼ ਕਰਕੇ ਬੀ.ਸੀ. ਦੇ ਇਤਿਹਾਸ ਵਿੱਚ ਕਫਾਇਤੀ ਘਰਾਂ ਵਿੱਚ ਸਭ ਤੋਂ ਵੱਡਾ ਨਿਵੇਸ਼ ਵੀ ਕਰ ਰਹੇ ਹਾਂ –ਇਸ ਵਿੱਚ ਲੋਕਾਂ ਲਈ ੧੧੪,੦੦੦ ਘਰਾਂ ਦਾ ਨਿਰਮਾਣ ਸ਼ਾਮਲ ਹੈ।
ਪ੍ਰਤਿਭਾ ਅਤੇ ਕੁਸ਼ਲਤਾ ਇਸ ਸੂਬੇ ਦੇ ਹਰ ਹਿੱਸੇ ਵਿੱਚ ਵੱਧ ਫੁੱਲ ਰਹੀ ਹੈ।ਪਰ ਲੰਮੇਂ ਸਮੇਂ ਤੋਂ ਸੇਵਾਵਾਂ ਘਟੀਆਂ ਹਨ ਅਤੇ ਪਰਿਵਾਰਾਂ ਦੇ ਖਰਚਿਆਂ ਵਿੱਚ ਵਾਧਾ ਹੋਇਆ ਹੈ ਅਤੇ ਲੋਕ ਕਫਾਇਤੀ ਘਰ ਅਤੇ ਚਾਈਲਡ ਕੇਅਰ ਲਈ ਸੰਘਰਸ਼ ਕਰ ਰਹੇ ਹਨ। ਸਾਡੀ ਸਰਕਾਰ ਲੋਕਾਂ ਵਿੱਚ ਨਿਵੇਸ਼ ਕਰਕੇ ਮਦਦ ਕਰ ਰਹੀ ਹੇ। ਇਸਦਾ ਮਤਲਬ ਸੂਬੇ ਦੀ ਬਿਹਤਰੀ ਲਈ ਕਫਾਇਤੀ ਘਰ, ਬੱਚਿਆਂ ਲਈ ਚੰਗੇ ਸਕੂਲ,ਵਧੀਆ ਸਿਹਤ ਸੰਭਾਲ ਜਿਸਤੇ ਤੁਸੀਂ ਭਰੋਸਾ ਕਰ ਸਕੋ ਅਤੇ ਬਿਹਤਰੀਨ ਬੁਨਿਆਦੀ ਢਾਚਾਂ ਅਤੇ ਸੜਕਾਂ।ਅਸੀਂ ਵਧੇਰੇ ਲੋਕਾਂ ਨੂੰ ਜ਼ਿਆਦਾ ਨੌਕਰੀਆਂ ਲੱਭਣ ਅਤੇ ਆਪਣੀਆਂ ਕਮਿਉੂਨਟੀਆਂ ਵਿੱਚ ਬਿਹਤਰ ਜ਼ਿੰਦਗੀ ਦਾ ਨਿਰਮਾਣ ਕਰਨ ਦੇ ਵਧੇਰੇ ਮੌਕੇ ਦੇਣ ਲਈ ਕੰਮ ਕਰ ਰਹੇ ਹਾਂ।
ਬੀ.ਸੀ. ਜਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਉਹ ਰਾਤੋ-ਰਾਤ ਪੈਦਾ ਨਹੀਂ ਹੋਈਆ ਅਤੇ ਨਾ ਹੀ ਰਾਤੋ-ਰਾਤ ਖ਼ਤਮ ਹੋ ਜਾਣਗੀਆ। ਅਸੀਂ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਅਤੇ ਲੋਕਾਂ ਲਈ ਕੰਮ ਕਰਨ ਵਾਲੇ ਸਥਿਰ ਆਰਥਿਕ ਵਾਧੇ ਨੂੰ ਸਹਿਯੋਗ ਦੇਣ ਲਈ ਕੰਮ ਕਰਦੇ ਰਹਾਂਗੇ।
ਮੈਂ ਆਉਣ ਵਾਲੇ ਬਿਹਤਰ ਭਵਿੱਖ ਲਈ ਉਤਸ਼ਾਹਿਤ ਹਾਂ-ਲੋਕਾਂ ਨੁੰ ਮਿਲਣ ਵਾਲੇ ਮੌਕਿਆਂ ਅਤੇ ਉਹਨਾਂ ਸਫਲ ਕਹਾਣੀਆਂ ਲਈ ਜਿਸਦਾ ਹਿੱਸਾ ਹਰ ਬ੍ਰਿਟਿਸ਼ ਕੋਲੰਬੀਆ ਦਾ ਨਿਵਾਸੀ ਹੋਵੇਗਾ ਅਤੇ ਜਿਸਤੇ ਸਭ ਮਾਣ ਕਰ ਸਕਣਗੇ।
ਵੱਲੋਂ ਜੌਨ੍ਹ ਹੌਰਗਨ , ਪੀ੍ਰਮੀਅਰ ਆਫ਼ ਬ੍ਰਿਟਿਸ਼ ਕੋਲੰਬੀਆ