ਸੁਨਹਿਰੇ ਭਵਿੱਖ ਦੀ ਭਾਲ ਵਿੱਚ ਕਨੇਡਾ ਗਈ ਲੁਧਿਆਣਾ ਜਿਲ੍ਹਾ ਅਧੀਨ ਪੈਂਦੇ ਪਿੰਡ ਗੁੱਜਰਵਾਲ ਦੀ ਇੱਕ ਕਿਸਾਨ ਪਰਿਵਾਰ ਦੀ ਧੀ ਮਨਦੀਪ ਕੌਰ ਨੂੰ ਕਿਸੇ ਨੇ ਹੋਰ ਨਹੀਂ ਉਸ ਦੇ ਦਿਉਰ ਨੇ ਗੈਰ ਮਨੁੱਖੀ ਢੰਗ ਨਾਲ ਕਤਲ ਕਰਕੇ ਕਾਰ ਵਿੱਚ ਸਾੜਿਆ ਦਿੱਤਾ ਸੀ। ਜ਼ਿਕਰਯੋਗ ਹੈ ਕਿ ਅਚਾਨਕ ਇੱਕ ਮਹੀਨਾ ਪਹਿਲਾਂ ਕੈਨੇਡਾ ਵਿੱਚ ਹੀ ਕਿਸੇ ਹੋਰ ਥਾਂ ਰਹਿੰਦੇ ਉਸ ਦੇ ਪਿਤਾ ਜਗਦੇਵ ਸਿੰਘ ਨੂੰ ਕਾਰ ਹਾਦਸੇ ਦੀ ਸੂਚਨਾ ਮਿਲੀ।
6 ਨਵੰਬਰ ਨੂੰ ਸਰੀ ਵਿਖੇ ਮਨਦੀਪ ਕੌਰ ਦਾ ਸਸਕਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਉੱਥੋਂ ਦੀ ਪੁਲੀਸ ਤੋਂ ਪਤਾ ਚੱਲਿਆ ਕਿ ਉਸ ਦੇ ਦਿਓਰ ਗੁਰਜੋਤ ਸਿੰਘ ਨੇ ਉਸ ਦੀ ਲਾਸ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤਬਦੀਲ ਕੀਤਾ ਸੀ ਜਿਸ ਸਬੰਧ ਵਿੱਚ ਉਸ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜਦੋਂ ਪਿਤਾ ਜਗਦੇਵ ਸਿੰਘ ਜੱਗੀ ਪਰਿਵਾਰ ਸਮੇਤ ਮਨਦੀਪ ਕੌਰ ਦੀਆਂ ਅਸਥੀਆਂ ਪ੍ਰਵਾਹ ਕਰਕੇ ਮੁੜੇ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀ ਧੀ ਦਾ ਕਤਲ ਗੁਰਜੋਤ ਸਿੰਘ ਨੇ ਹੀ ਕੀਤਾ ਸੀ।ਜੱਗੀ ਨੇ ਤਸੱਲੀ ਪ੍ਰਗਟ ਕੀਤੀ ਕਿ ਜੇ ਕੈਨੇਡਾ ਦੀ ਪੁਲੀਸ ਸ਼ੱਕ ਦੇ ਅਧਾਰ ‘ਤੇ ਕਾਰਵਾਈ ਨਾ ਕਰਦੀ ਤਾਂ ਉਨ੍ਹਾਂ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ ਸੀ ਕਿ ਦਰਿੰਦਿਆਂ ਨੇ ਉਸ ਦੀ ਬਲੀ ਲਈ ਹੈ।













