ਪ੍ਰਿਅੰਕਾ ਨੂੰ ਹਾਰ ਮੰਨਣਾ ਪਸੰਦ ਨਹੀਂ

0
1027

ਪ੍ਰਿਯੰਕਾ ਚੋਪੜਾ ਹਮੇਸ਼ਾ ਆਤਮ-ਵਿਸ਼ਵਾਸ ਨਾਲ ਭਰੀ ਰਹਿੰਦੀ ਹੈ। ਜਲਦੀ ਹੀ ਉਹ ਹਿੰਦੀ ਫਿਲਮ ਸਕਾਈ ਇਜ਼ ਪਿੰਕ ਵਿੱਚ ਦਿਖਾਈ ਦੇਵੇਗੀ। ਉਹ ਕਹਿੰਦੀ ਹੈ ਕਿ ਹੁਣ ਸਿਰਫ਼ ਉਹੀ ਕੰਮ ਕਰ ਰਹੀਂ ਹਾਂ ਜੋ ਮੇਰੇ ਦਿਲ ਨੂੰ ਛੂਹ ਜਾਵੇ। ਮੇਰੇ ਦਿਮਾਗ ਵਿੱਚ ਸਿਰਫ ਇਹ ਹੀ ਗੱਲ ਸੀ ਕਿ ਅਜਿਹਾ ਕੰਮ ਕਿਉ ਕਰਾਂ ਜੋ ਮੇਰੇ ਮਨ ਨੂੰ ਚੰਗਾ ਨਾ ਲੱਗੇ। ਮੇਰੀ ਅਗਲੀ ਫਿਲਮ ਸਕਾਈ ਇਜ਼ ਪਿੰਕ ਵੀ ਅਜਿਹੀ ਹੀ ਇੱਕ ਫਿਲਮ ਹੈ, ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ। ਪ੍ਰਿਯੰਕਾ ਇਹ ਵੀ ਮੰਨਦੀ ਹੈ ਕਿ ਬਚਪਨ ਵਿੱਚ ਉਸ ਨੂੰ ਖੁਦ ਤੇ ਭਰੋਸਾ ਨਹੀਂ ਸੀ ਪਰ ਉਸਦਾ ਦਾ ਆਤਮ ਵਿਸ਼ਵਾਸ਼ ਵਾਪਸ ਲਿਆਉਣ ਵਿੱਚ ਉਸ ਦੀ ਮਾਤਾ ਦਾ ਵੱਡਾ ਯੋਗਦਾਨ ਸੀ। ਮੇਰੀ ਮਾਂ ਨੇ ਹੀ ਮੇਰਾ ਨਾਂ ਮਿਸ ਇੰਡੀਆ ਲਈ ਭੇਜਿਆ। ਮਿਸ ਇੰਡੀਆ ਤੋਂ ਬਾਅਦ ਮੈਂ ਮਿਸ ਵਰਲਡ ਵੀ ਚੁਣੀ ਗਈ। ਅਸਲ ਵਿੱਚ ਮੈਂ ਜੋ ਵੀ ਕੰਮ ਕਰਦੀ ਹਾਂ ਉਸ ਵਿੱਚ ਹਾਰ ਮੰਨ ਲੈਣਾ ਮੈਨੂੰ ਪਸੰਦ ਨਹੀਂ ਹੈ।