ਕੋਵਿਡ-19 ਇਲਾਜ ’ਚ ਜੀਸੀ-376 ਦਵਾਈ ਅਸਰਦਾਰ ਹੋਣ ਦੀ ਸੰਭਾਵਨਾ

0
908

ਟੋਰਾਂਟੋ: ਬਿੱਲੀਆਂ ’ਚ ਮਾਰੂ ਕਰੋਨਾਵਾਇਰਸ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਐੱਸਏਆਰਐੱਸ-ਸੀਓਵੀ-2 (ਕੋਵਿਡ-19) ਦੇ ਇਲਾਜ ’ਚ ਅਸਰਦਾਰ ਹੋ ਸਕਦੀ ਹੈ। ਇਹ ਸੰਭਾਵਨਾ ਜਨਰਲ ‘ਨੇਚਰ ਕਮਿਊਨੀਕੇਸ਼ਨ’ ਵਿੱਚ ਪ੍ਰਕਾਸ਼ਿਤ ਇੱਕ ਸਟੱਡੀ ’ਚ ਪ੍ਰਗਾਟਾਈ ਗਈ, ਜਿਸ ’ਚ ਪੋਟੀਜ਼ ਰੋਕਣ ਵਾਲੀ ਦਵਾਈ, ਜਿਸ ਨੂੰ ਜੀਸੀ376 ਕਿਹਾ ਜਾਂਦਾ ਹੈ, ਦੇ ਮਨੁੱਖਾਂ ’ਤੇ ਕਲੀਨੀਕਲ ਪ੍ਰੀਖਣ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਯੂਨੀਵਰਸਿਟੀ ਆਫ਼ ਅਲਬਰਟਾ (ਕੈਨੇਡਾ) ਦੇ ਇੱਕ ਪ੍ਰੋਫ਼ੈਸਰ ਜੋਏਨ ਲੀਮਕਸ ਨੇ ਕਿਹਾ, ਇਹ ਦਵਾਈ ਮਨੁੱਖਾਂ ’ਤੇ ਅਸਰ ਕਰ ਸਕਦੀ ਹੈ, ਇਸ ਕਰਕੇ ਅਸੀਂ ਉਤਸ਼ਾਹਿਤ ਹਾਂ ਕਿ ਇਹ ਕੋਵਿਡ-19 ਮਰੀਜ਼ਾਂ ਲਈ ਅਸਰਦਾਰ ਇਲਾਜ ਸਾਬਤ ਹੋਵੇਗੀ।