ਵਾਸ਼ਿੰਗਟਨ: ਅਮਰੀਕਾ ਨੇ ਪਿਛਲੇ ਕੁਝ ਦਿਨਾਂ ਦੌਰਾਨ ਅਫ਼ਗਾਨਿਸਤਾਨ ਵਿਚ ਹਵਾਈ ਹਮਲੇ ਕੀਤੇ ਹਨ। ਪੈਂਟਾਗਨ ਮੁਤਾਬਕ ਇਹ ਹਮਲੇ ਤਾਲਿਬਾਨ ਨਾਲ ਲੜ ਰਹੇ ਅਫ਼ਗਾਨ ਸੁਰੱਖਿਆ ਬਲਾਂ ਦੀ ਮਦਦ ਕਰਨ ਲਈ ਕੀਤੇ ਗਏ ਹਨ। ਦੱਸਣਯੋਗ ਹੈ ਕਿ ਅਮਰੀਕਾ ਦੇ ਸਭ ਤੋਂ ਸੀਨੀਅਰ ਫ਼ੌਜੀ ਅਧਿਕਾਰੀ ਇਹ ਮੰਨ ਰਹੇ ਹਨ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ‘ਰਣਨੀਤਕ ਚੜ੍ਹਤ’ ਕਾਇਮ ਕਰ ਲਈ ਹੈ। ਅਫ਼ਗਾਨਿਸਤਾਨ ਦੇ 400 ਜ਼ਿਿਲ੍ਹਆਂ (ਕਰੀਬ ਅੱਧਾ ਅਫ਼ਗਾਨਿਸਤਾਨ) ’ਚ ਤਾਲਿਬਾਨ ਦਾ ਇਸ ਵੇਲੇ ਦਬਦਬਾ ਹੈ। ਪੈਂਟਾਗਨ ਨੇ ਹਾਲਾਂਕਿ ਹਮਲਿਆਂ ਬਾਰੇ ਵਿਸਤਾਰ ਵਿਚ ਕੁਝ ਨਹੀਂ ਦੱਸਿਆ।












