ਚੀਨਾ ਵਿਚ ਕੋਰੋਨਾ ਦਾ ਕਹਿਰ, ਚੀਨ ਵੱਲੋਂ ਕਰੋਨਾ ਕੇਸਾਂ ਦੇ ਰੋਜ਼ਾਨਾ ਅੰਕੜੇ ਜਾਰੀ ਕਰਨੇ ਬੰਦ ਕੀਤੇ

0
496

ਪੇਈਚਿੰਗ: ਚੀਨ ਵੱਲੋਂ ਰੋਜ਼ਾਨਾ ਦੇਸ਼ ਦੇ ਕੋਵਿਡ-19 ਕੇਸਾਂ ਦੇ ਅੰਕੜੇ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੌਮੀ ਸਿਹਤ ਮਿਸ਼ਨ ਵੱਲੋਂ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਕਰੋਨਾ ਪਾਬੰਦੀਆਂ ਵਿੱਚ ਢਿੱਲ ਦੇਣ ਮਗਰੋਂ ਦੇਸ਼ ਵਿੱਚ ਮਹਾਮਾਰੀ ਤੇਜ਼ੀ ਨਾਲ ਫੈਲੀ ਹੈ ਅਤੇ ਸਰਕਾਰ ’ਤੇ ਕਰੋਨਾ ਕੇਸਾਂ ਦੀ ਗਿਣਤੀ ਛੁਪਾਉਣ ਦਾ ਸ਼ੱਕ ਹੈ। ਕੌਮੀ ਸਿਹਤ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਐਤਵਾਰ ਤੋਂ ਰੋਜ਼ਾਨਾ ਕੋਵਿਡ ਕੇਸਾਂ ਦੇ ਅੰਕੜਿਆਂ ਨੂੰ ਪ੍ਰਕਾਸ਼ਿਤ ਕਰਨਾ ਬੰਦ ਕਰ ਦਿੱਤਾ ਹੈ। ਇਸ ਦੀ ਥਾਂ ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਅਧਿਐਨ ਕੋਵਿਡ ਸਬੰਧੀ ਜਾਣਕਾਰੀ ਜਾਰੀ ਕਰੇਗੀ।