ਟਰੰਪ ਦੀ ਰਣਨੀਤਕ ਅਗਵਾਈ ਸਦਕਾ ਭਾਰਤ-ਪਾਕਿ ਜੰਗ ਟਲੀ: ਆਸਿਮ ਮੁਨੀਰ

0
22

ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਦੀ ਰਣਨੀਤਕ ਅਗਵਾਈ ਨੇ ‘ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਦੁਨੀਆ ਦੀਆਂ ਕਈ ਹੋਰ ਜੰਗਾਂ ਨੂੰ ਟਾਲਿਆ।’ ਮੁਨੀਰ ਨੇ ਫਲੋਰਿਡਾ ਦੇ ਟੈਂਪਾ ਵਿਚ ਪਾਕਿਸਤਾਨੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ।

ਮੁਨੀਰ ਨੇ ਇਸ ਮੌਕੇ ਇਕ ਵਾਰ ਫਿਰ ਭਾਰਤ ਵਿਰੋਧੀ ਰਾਗ ਅਲਾਪਦਿਆਂ ਕਸ਼ਮੀਰ ਨੂੰ ਪਾਕਿਸਤਾਨ ਦੇ ‘ਗਲੇ ਦੀ ਨਸ’ ਦੱਸਿਆ। ਮੁਨੀਰ ਇਸ ਵੇਲੇ ਅਮਰੀਕਾ ਦੇ ਦੌਰੇ ’ਤੇ ਹੈ। ਪਹਿਲਗਾਮ ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਮੁਨੀਰ ਨੇ ਕਿਹਾ ਸੀ ਕਿ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਨਹੀਂ ਭੁੱਲੇਗਾ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ‘ਇਹ ਸਾਡੇ ਗਲੇ ਦੀ ਨਸ’ ਹੈ। ਭਾਰਤ ਨੇ ਹਾਲਾਂਕਿ ਪਾਕਿ ਫੌਜ ਮੁਖੀ ਦੇ ਇਸ ਬਿਆਨ ਨੂੰ ਖਾਰਜ ਕਰ ਦਿੱਤਾ ਸੀ।