ਲੋਕਾਂ ਨੂੰ ਧਾਰਮਿਕ ਆਧਾਰ ’ਤੇ ਵੰਡਣ ਵਾਲੇ ਦੇਸ਼ ਦੇ ਦੁਸ਼ਮਣ: ਪ੍ਰਿਯੰਕਾ ਗਾਂਧੀ

0
689

ਦਿੱਲੀ: ਅਹਿਮਦਾਬਾਦ ਹਸਪਤਾਲ ਵਿਚ ਮਰੀਜ਼ਾਂ ਲਈ ਆਸਥਾ ਮੁਤਾਬਕ ਵੱਖ ਵੱਖ ਵਾਰਡ ਬਣਾਉਣ ਬਾਰੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਲੋਕਾਂ ਨੂੰ ਧਾਰਮਿਕ ਆਧਾਰ ’ਤੇ ਵੰਡਣ ਵਾਲੇ ਲੋਕ ਦੇਸ਼ ਦੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਕ ਕੌਮ ਹਾਂ ਅਤੇ ਕਰੋਨਾਵਾਇਰਸ ਦੀ ਭਿਆਨਕ ਮਹਾਮਾਰੀ ਖ਼ਿਲਾਫ਼ ਇੱਕ ਹੋ ਕੇ ਲੜਨਾ ਹੈ, ਇਹ ਧਾਰਮਿਕ ਭੇਦਭਾਵ ਦੇਖ ਕੇ ਹਮਲਾ ਨਹੀਂ ਕਰਦੀ। ਇਸ ਸਬੰਧੀ ਕੀਤੀ ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਮਹਾਨ ਮੁਲਕ ਨੂੰ ਕੁਝ ਦੇਸ਼ ਦੇ ਦੁਸ਼ਮਣ ਧਾਰਮਿਕ ਆਧਾਰ ’ਤੇ ਵੰਡਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਸਭ ਅਹਿਮਦਾਬਾਦ ਦੇ ਹਸਪਤਾਲ ਵਿਚ ਧਾਰਮਿਕ ਆਧਾਰ ’ਤੇ ਬਣਾਏ ਵੱਖ-ਵੱਖ ਵਾਰਡ ਬਣਾਏ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਕਿਹਾ ਹੈ। ਸ੍ਰੀਮਤੀ ਵਾਡਰਾ ਅਨੁਸਾਰ ਅਹਿਮਦਾਬਾਦ ਦੇ ਹਸਪਤਾਲ ਵਿਚ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਲਈ ਆਸਥਾ ਦੇ ਆਧਾਰ ’ਤੇ ਵੱਖ-ਵੱਖ ਵਾਰਡ ਬਣਾਏ ਜਾ ਰਹੇ ਹਨ।