ਪਾਕਿ ’ਚ ਗੁਰਦੁਆਰੇ ਨੂੰ ਮਸਜਿਦ ਵਿੱਚ ਬਦਲਣ ਦੀ ਕੈਪਟਨ ਵੱਲੋਂ ਨਿਖੇਧੀ

0
1460

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਮਸ਼ਹੂਰ ਗੁਰਦੁਆਰੇ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਟਵੀਟ ਵਿੱਚ ਕਿਹਾ, “ਮੈਂ ਲਾਹੌਰ ਦੇ ਪਵਿੱਤਰ ਸ਼ਹੀਦੀ ਗੁਰਦੁਆਰੇ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਦੀ ਸਖਤ ਨਿੰਦਾ ਕਰਦਾ ਹਾਂ।” ਇਹ ਸਥਾਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ।

ਮੈਂ ਵਿਦੇਸ਼ ਮੰਤਰੀ ਡਾ. ਐੱਸ.ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਚਿੰਤਾ ਨੂੰ ਸਖਤੀ ਨਾਲ ਪਾਕਿਸਤਾਨ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਸਿੱਖ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਹਿਣ।” ਗੁਰਦੁਆਰਾ ਇਕ ਇਤਿਹਾਸਕ ਸਥਾਨ ਹੈ ਤੇ ਇਥੇ ਭਾਈ ਤਾਰੂ ਸਿੰਘ ਨੇ 1745 ਵਿਚ ਕਰਬਾਨੀ ਦਿੱਤੀ ਸੀ। ਨੌਲਖਾ ਬਾਜ਼ਾਰ ਦੇ ਗੁਰਦੁਆਰੇ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਦੀਆਂ ਖਬਰਾਂ ਤੋਂ ਬਾਅਦ ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਕੋਲ ਵਿਰੋਧ ਜਤਾਇਆ।