ਅਦਾਲਤ ਨੇ ਆਰੀਅਨ ਖਾਨ ਤੇ ਦੋ ਹੋਰਾਂ ਨੂੰ 7 ਤੱਕ ਐੱਨਸੀਬੀ ਦੀ ਹਿਰਾਸਤ ਵਿਚ ਭੇਜਿਆ

0
996

ਅਦਾਲਤ ਨੇ ਅੱਜ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੇ ਦੋ ਹੋਰਾਂ ਨੂੰ ਇਕ ਪਾਰਟੀ ਦੌਰਾਲ ਕਰੂਜ਼ ਜਹਾਜ਼ ਵਿਚੋਂ ਪਾਬੰਦਸ਼ੁਦਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ਦੇ ਮਾਮਲੇ ਵਿਚ 7 ਅਕਤੂਬਰ ਤੱਕ ਨਾਰਕੋਟਿਕ ਕੰਟਰੋਲ ਬਿਊਰੋ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਐਤਵਾਰ ਨੂੰ ਐੱਨਸੀਬੀ ਨੂੰ ਦਿੱਤੀ ਗਈ ਇਕ ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਆਰ.ਐੱਮ. ਨੇਰਲਿਕਰ ਨੇ ਕਿਹਾ ਕਿ ਮਾਮਲੇ ਵਿਚ ਜਾਂਚ ਦੀ ਕਾਫੀ ਲੋੜ ਹੈ ਅਤੇ ਇਸ ਪਹਿਲੂ ਉੱਤੇ ਵਿਚਾਰ ਕਰਦੇ ਹੋਏ, ਐੱਨਸੀਬੀ ਸਾਹਮਣੇ ਮੁਲਜ਼ਮਾਂ ਦੀ ਹਾਜ਼ਰੀ ਜ਼ਰੂਰੀ ਹੈ।