ਅਮਰੀਕਾ ਅਤੇ ਕੈਨੇਡਾ ਵਿਚ ਬਰਫ਼ੀਲੇ ਤੂਫਾਨ ਵਿਚ ‘ਪੰਜਾਬੀ’ ਨੌਜਵਾਨ ਦੀ ਹੋਈ ਮੌਤ

0
282

ਟੋਰਾਂਟੋ: ਬੀਤੇ ਦਿਨੀਂ ਅਮਰੀਕਾ ਅਤੇ ਕੈਨੇਡਾ ਵਿਚ ਬਰਫੀਲੇ ਤੂਫਾਨ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 50 ਨੂੰ ਵੀ ਟੱਪ ਗਈ ਹੈ ਅਤੇ ਕਈ ਰਾਜਾਂ ਵਿਚ ਬਲੈਕਆਊਟ ਦੀ ਚਿਤਾਵਨੀ ਨੇ ਲੋਕਾਂ ਦੇ ਸਾਹ ਸੂਤ ਦਿਤੇ। ਤੂਫਾਨ ਦੌਰਾਨ ਬੀ.ਸੀ. ਵਿਚ ਬੱਸ ਪਲਟਣ ਕਾਰਨ ਮਾਰੇ ਗਏ ਚਾਰ ਜਣਿਆਂ ਵਿਚੋਂ ਇਕ ਦੀ ਸ਼ਨਾਖ਼ਤ ਕਰਨਜੋਤ ਸਿੰਘ ਸੋਢੀ ਵਜੋਂ ਕੀਤੀ ਗਈ ਹੈ ਜੋ ਬਾਬਾ ਬਕਾਲਾ ਨੇੜਲੇ ਪਿੰਡ ਬੁਤਾਲਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।