ਸਮੁੱਚੇ ਸੰਸਾਰ ਅੰਦਰ ਵਾਤਾਵਰਨ ਅਤੇ ਕੁਦਰਤ ਦੇ ਸਮਤੋਲ ਨੂੰ ਬਣਾਈ ਰੱਖਣ ਦੇ ਮਕਸਦ ਨੂੰ ਹਾਸਲ ਕਰਨ ਸਬੰਧੀ ਇੱਕ ਸਾਰਥਿਕ ਕੋਸ਼ਿਸ਼ ਕਰਦਿਆਂ ਕੈਨੇਡਾ ਸਰਕਾਰ ਵਲੋਂ ਹਾਥੀ ਦੇ ਦੰਦਾਂ ਅਤੇ ਗੈਂਡੇ ਦੇ ਸਿੰਗਾਂ ਤੋਂ ਤਿਆਰ ਕੀਤੇ ਗਹਿਣੇ ਅਤੇ ਜੇਵਰਾਂ ਦੀ ਦੇਸ਼ ਅੰਦਰ ਆਯਾਤ ਅਤੇ ਨਿਰਯਾਤ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਦੁਨੀਆਂ ਵਿੱਚ ਹਾਥੀਆਂ ਅਤੇ ਗੈਂਡਿਆਂ ਵਰਗੇ ਹੋਰ ਬਹੁਤ ਸਾਰੇ ਜੰਗਲੀ ਜੀਵ ਜੰਤੂਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।












