ਵਿਰਾਟ ਕੋਹਲੀ ਬਣੇ ICC ਕ੍ਰਿਕਟਰ ਆਫ਼ ਦ ਈਅਰ

0
1347

ਮੈਦਾਨ ‘ਤੇ ਅਪਣੀ ਖੇਡ ਨਾਲ ਧੁੰਮ ਮਚਾਉਣ ਵਾਲੇ ਵਿਰਾਟ ਕੋਹਲੀ ਨੇ ICC ਦੇ ਅਵਾਰਡ ਫੰਕਸ਼ਨ ਵਿੱਚ ਵੀ ਆਪਣੇ ਨਾਮ ਦਾ ਡੰਕਾ ਵਜਾ ਦਿੱਤਾ। ICC ਨੇ ਸਾਲ 2018 ਲਈ ਆਪਣੇ ਅਵਾਰਡਜ਼ ਦਾ ਐਲਾਨ ਕੀਤਾ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕੇਟ ਦੇ ਤਿੰਨ ਵੱਡੇ ਅਵਾਰਡਜ਼ ਨਾਲ ਨਵਾਜਿਆ ਗਿਆ। ਵਿਰਾਟ ਕੋਹਲੀ ਆਈਸੀਸੀ ਪੁਰਸ਼ ਕ੍ਰਿਕਟਰ ਆਫ਼ ਦ ਈਅਰ, ਆਈਸੀਸੀ ਪੁਰਸ਼ ਟੈਸਟ ਕ੍ਰਿਕਟਰ ਆਫ਼ ਦ ਈਅਰ ਅਤੇ ਆਈਸੀਸੀ ਪੁਰਸ਼ ਵਨਡੇ ਕ੍ਰਿਕਟਰ ਆਫ਼ ਦ ਈਅਰ ਦੇ ਖਿਤਾਬ ਲਈ ਚੁਣੇ ਗਏ ਹਨ। ਇਸ ਤਰ੍ਹਾਂ ਵਿਰਾਟ ਕੋਹਲੀ ਨੇ ਇੱਥੇ ਖਿਤਾਬਾਂ ਦੀ ਹੈਟਰਿਕ ਜਮਾ ਦਿੱਤੀ ਹੈ। ਕ੍ਰਿਕੇਟ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਕ੍ਰਿਕਟਰ ਨੂੰ ਇੱਕ ਹੀ ਸਾਲ ਇਹ ਤਿੰਨਾਂ ਵੱਡੇ ਅਵਾਰਡਜ਼ ਲਈ ਚੁਣਿਆ ਹੋਵੇ। ਆਈਸੀਸੀ ਨੇ ਮੰਗਲਵਾਰ ਨੂੰ ਟੀਮ ਆਫ਼ ਦ ਈਅਰ ਦਾ ਐਲਾਨ ਕਰ ਦਿੱਤਾ। ਸਾਲ 2018 ਦੀ ਪਰਫਾਰਮੈਂਸ ‘ਤੇ ਚੁਣੀ ਗਈ ਇਸ ਟੀਮ ਵਿੱਚ ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਈਸੀਸੀ ਨੇ ਆਪਣੀ ਦੋਨਾਂ ਟੈਸਟ ਅਤੇ ਵਨਡੇ ਟੀਮ ਦਾ ਕਪਤਾਨ ਚੁਣਿਆ ਹੈ। ਵਿਰਾਟ ਤੋਂ ਇਲਾਵਾ ਟੀਮ ਇੰਡਿਆ ਦੇ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਦੀ ਇਨ੍ਹਾਂ ਦੋਨਾਂ ਟੀਮਾਂ ਵਿੱਚ ਜਗ੍ਹਾ ਮਿਲੀ ਹੈ।