ਐਨਡੀਪੀ ਵੱਲੋਂ ਨਫਰਤ ਫੈਲਾਉਣ ਵਾਲੇ ਸਿੰਬਲਜ਼ ਉੱਤੇ ਪਾਬੰਦੀ ਲਾਉਣ ਲਈ ਪੇਸ਼ ਕੀਤਾ ਬਿੱਲ

0
274
Photo: TVO

ਓਟਵਾ: ਕੈਨੇਡਾ ਸਰਕਾਰ ਤੋਂ ਤਿੰਨ ਹੇਟ ਸਿੰਬਲਜ਼ ਦੇ ਪ੍ਰਦਰਸ਼ਨ ਉੱਤੇ ਰੋਕ ਲਾਉਣ ਦੀ ਫੈਡਰਲ ਐਨਡੀਪੀ ਵੱਲੋਂ ਮੰਗ ਕੀਤੀ ਜਾ ਰਹੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਸਿੰਬਲਜ਼ ਦੀ ਵਰਤੋਂ ਅੰਦੋਲਨਾਂ ਨੂੰ ਜੁਟਾਉਣ ਲਈ ਕੀਤੀ ਜਾਂਦੀ ਹੈ।

ਪਿਛਲੇ ਹਫਤੇ ਐਨਡੀਪੀ ਐਮਪੀ ਪੀਟਰ ਜੂਲੀਅਨ ਵੱਲੋਂ ਪੇਸ਼ ਕੀਤੇ ਗਏ ਬਿੱਲ ਸੀ-229 ਤਹਿਤ ਨਾਜ਼ੀ ਸਵਾਸਤਿਕ, ਕੂ ਕਲਕਸ ਕਲੈਨ ਦੇ ਇਨਸਿਗਨੀਆਂ ਤੇ ਸੰਘੀ ਝੰਡੇ ਵਰਗੇ ਸਿੰਬਲਜ਼ ਜਾਂ ਐਂਬਲੈਮਜ਼ ਦਾ ਪ੍ਰਦਰਸ਼ਨ ਕਰਨ ਜਾਂ ਇਨ੍ਹਾਂ ਨੂੰ ਵੇਚਣ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਗਈ ਹੈ।