ਕਰਤਾਰਪੁਰ ਸਾਹਿਬ ਵਿਖੇ ਮੁਸਲਿਮ ਯਾਤਰੂਆਂ ਦੇ ਲੰਗਰ ਛਕਣ ‘ਤੇ ਹਟੀ ਪਾਬੰਦੀ

0
2138

ਅੰਮ੍ਰਿਤਸਰ: ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਨਾਲ ਪਹੁੰਚ ਰਹੇ ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਲੋਕਾਂ ‘ਤੇ ਲੰਗਰ ਛਕਣ ‘ਤੇ ਲਗਾਈ ਪਾਬੰਦੀ ਹਟਾ ਲਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਸਿੱਖ ਆਗੂ ਬਿਸ਼ਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਹੁਣ ਪਾਕਿਸਤਾਨੀ ਗ਼ੈਰ-ਸਿੱਖ ਯਾਤਰੂ ਵੀ ਦਰਸ਼ਨ ਕਰ ਸਕਣਗੇ ਅਤੇ ਲੰਗਰ-ਘਰ ‘ਚ ਲੰਗਰ ਵੀ ਛੱਕ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਉਹੀ ਪਾਕਿਸਤਾਨੀ ਗ਼ੈਰ-ਸਿੱਖ ਨਾਗਰਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ ਅਤੇ ਲੰਗਰ ਛਕ ਸਕਣਗੇ, ਜਿਨ੍ਹਾਂ ਵਲੋਂ ਕਿਸੇ ਰੁਮਾਲ, ਟੋਪੀ ਜਾਂ ਕਿਸੇ ਕੱਪੜੇ ਨਾਲ ਸਿਰ ਢੱਕਿਆ
ਹੋਵੇਗਾ।