ਚੂਹੇ ਵਰਗਾ ਹਿਰਨ

0
1734

ਸਿਲਵਰ-ਬੈਕੇਡ ਚੇਵਰੋਟਾਈਨ ਇੱਕ ਛੋਟੇ ਹਿਰਨ ਦੀ ਕਿਸਮ ਹੈ, ਜਿਸ ਨੂੰ ਮਾਊਸ ਹਿਰਨ ਵੀ ਕਿਹਾ ਜਾਂਦਾ ਹੈ ਪਰ ਡਾਇਨਾਸੋਰ ਵਾਂਗ ਹੀ ਇਹ ਕਿਸਮ ਅਲੋਪ ਹੋਣ ਦੇ ਕੰਢੇ ਹੈ।
ਅੱਗੇ ਤੋਂ ਚੂਹੇ ਵਰਗੇ ਦਿਸਣ ਵਾਲੇ ਹਿਰਨ ਦੀ ਪਿੱਠ ਤੇ ਚਾਂਦੀ ਵਰਗਾ ਰੰਗ ਹੁੰਦਾ ਹੈ। ਨੇਚਰ ਈਕੋਲਾਜੀ ਐਂਡ ਇਵੋਨਿਊਏਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਇਸ ਜਾਨਵਰ ਨੂੰ ਅੱਜ ਤੋਂ ਲਗਭਗ ੩੦ ਸਾਲ ਪਹਿਲਾਂ ਦੇਖਿਆ
ਸੀ।
ਹੁਣ ਇਸ ਨੂੰ ਫਿਰ ਤੋਂ ਵੀਅਤਨਾਮ ਦੇ ਉੱਤਰ-ਪੱਛਮੀ ਜੰਗਲ ਵਿੱਚ ਵੇਖਿਆ ਹੈ। ਇਸ ਜਾਨਵਰ ਨੂੰ ਰੈੱਡ ਲਿਸਟ ਅਰਥਾਤ ਅਲੋਪ ਹੋਣ ਵਾਲੀ ਸ਼੍ਰੇਣੀ ਵਿੱਚ ਰੱਖਿਆ ਹੈ।